ਅਜਬ ਗਜਬਖਬਰਾਂ

ਇਸ਼ਕ ਨਾ ਵੇਖੇ ….

ਇਸ਼ਕ ਕਿਸੇ ਨਾਲ ਵੀ ਕਿਤੇ ਵੀ ਹੋ ਸਕਦਾ ਹੈ, ਆਮ ਕਰਕੇ ਫੇਰ ਵੀ ਮਰਦ ਔਰਤ ਦੇ ਇਸ਼ਕ ਦੇ ਚਰਚੇ ਹੁੰਦੇ  ਨੇ, ਪਰ ਇਸ਼ਕ ਦੇ ਅਜਬ ਮਾਮਲੇ ਵੀ ਚਰਚਾ ਚ ਹਨ। ਬੈਲਜੀਅਮ ਦੇ ਚਿੜੀਆਘਰ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਇਕ ਇਨਸਾਨ ਤੇ ਜਾਨਵਰ ਦੇ ਅਦਭੁਤ ਇਸ਼ਕ ਦਾ ਮਾਮਲਾ ਹੈ।  ਬੈਲਜੀਅਮ ਦੇ ਚਿੜੀਆਘਰ ਦੇ ਇਕ ਚਿੰਪੈਂਜੀ ਨਾਲ ਇਕ ਔਰਤ ਨੂੰ ਬੇਤਹਾਸ਼ਾ ਮੁਹੱਬਤ ਹੋ ਗਈ ਹੈ। ਦੋਵੇਂ ਇਕ ਦੂਸਰੇ ਦੇ ਪਿਆਰ ‘ਚ ਏਨੇ ਪਾਗਲ ਹਨ ਕਿ ਦੋਵੇਂ ਇਕ-ਦੂਸਰੇ ਦੇ ਬਿਨਾਂ ਰਹਿ ਨਹੀਂ ਪਾਉਂਦੇ। ਔਰਤ ਦਾ ਨਾਂ ਐਡੀ ਟਿਮਰਮੈਂਸ ਦੱਸਿਆ ਜਾ ਰਿਹਾ ਹੈ ਜੋ ਇਕ ਚਿੰਪੈਂਜੀ ਨੂੰ ਮਿਲਣ ਆਉਂਦੀ ਰਹਿੰਦੀ ਸੀ। ਇਸ ਚਿੜੀਆਘਰ ਵਿਚ ਇਕ ਚਿੰਪੈਂਜੀ ਕੈਦ ਹੈ ਜਿਸ ਨੂੰ ਇਕ ਔਰਤ ਬੇਹੱਦ ਪਿਆਰ ਕਰਦੀ ਹੈ ਤੇ ਇਸ ਨੂੰ ਦੇਖਣ ਹਰ ਹਫ਼ਤੇ ਆਉਂਦੀ ਹੈ। ਇਸ ਚਿੰਪੈਂਜੀ ਦਾ ਨਾਂ ਚੀਤਾ ਹੈ ਤੇ ਉਸ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ। ਇਹ ਔਰਤ ਚਿੰਪੈਂਜੀ ਨੂੰ ਆਪਣਾ ਲਾਈਫ ਪਾਰਟਨਰ ਮੰਨਦੀ ਹੈ ਤੇ ਦੋਵੇਂ ਅਕਸਰ ਗਲਾਸ ਦੇ ਉਸ ਪਾਰੋਂ ਫਲਾਇੰਗ ਕਿੱਸ ਦਿੰਦੇ ਹਨ। ਇਸ ਪਿਆਰ ਨੂੰ ਦੇਖ ਕੇ ਹੁਣ ਚਿੜੀਆਘਰ ਦੀ ਮੈਨੇਜਮੈਂਟ ਨੂੰ ਔਰਤ ਦੇ ਇੱਥੇ ਆਉਣ ‘ਤੇ ਇਤਰਾਜ਼ ਹੋ ਰਿਹਾ ਹੈ। ਉਨ੍ਹਾਂ ਨੂੰ ਹੁਣ ਇਹ ਪਿਆਰ ਮਨਜ਼ੂਰ ਨਹੀਂ । ਜ਼ੂ ਪ੍ਰਸ਼ਾਸਨ ਨੇ ਔਰਤ ਦੀ ਐਂਟਰੀ ਬੈਨ ਕਰ ਦਿੱਤੀ ਹੈ। ਕਹਿ ਸਕਦੇ ਹਾਂ ਕਿ ਕੈਦੋਂ ਹਰ ਥਾਂ ਹੀਰ ਰਾਂਝੇ ਦੀ ਇਸ਼ਕ ਕਹਾਣੀ ਚ ਹੁੰਦੇ ਹੀ ਹੁੰਦੇ ਨੇ…

Comment here