ਸਿਆਸਤਖਬਰਾਂ

ਇਲੈਕਟ੍ਰਿਕ ਕਾਰਾਂ ਦੀ ਵਿਕਰੀ ਲਈ ਆਰਟੀਫਿਸ਼ੀਅਲ ਪੁਸ਼ ਦੀ ਲੋੜ ਨਹੀਂ-ਗਡਕਰੀ

ਨਵੀਂ ਦਿੱਲੀ-ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਚੀਜ਼ਾਂ ਨੂੰ ਬਦਲਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਨੂੰ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੇ ਇਕੋ ਜਿਹੇ ਪੱਧਰ ਤੱਕ ਘੱਟ ਕਰਨ ਤੋਂ ਸਿਰਫ ਇਕ ਈ. ਵੀ. ਕ੍ਰਾਂਤੀ ਦੂਰ ਹੈ। ਭਾਵੇਂ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਕਾਰ ਲੈਣ ਵਾਲੇ ਲੋਕਾਂ ਨੂੰ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਦਾ ਇਸਤੇਮਾਲ ਕਰਨ ਲਈ ਪ੍ਰੋਤਸਾਹਿਤ ਕਰ ਰਹੀਆਂ ਹਨ ਪਰ ਇਕ ਸੱਚਾਈ ਇਹ ਵੀ ਹੈ ਕਿ ਭਾਰਤ ’ਚ ਈ. ਵੀ. ਮਾਰਕੀਟ ਦਾ ਦੇਸ਼ ਦੀ ਪੂਰੀ ਮੋਟਰ ਵ੍ਹੀਕਲ ਇੰਡਸਟਰੀ ਦਾ ਇਕ ਬਹੁਤ ਛੋਟਾ ਹਿੱਸਾ ਹੈ। ਇਸ ਦਾ ਇਕ ਅਹਿਮ ਕਾਰਨ ਇਲੈਕਟ੍ਰਿਕ ਕਾਰਾਂ ਦੀ ਉੱਚੀ ਕੀਮਤ ਹੈ।
ਗਡਕਰੀ ਨੇ ਇੰਡੀਅਨ ਚੈਂਬਰ ਆਫ ਕਾਮਰਸ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕੀਤਾ, ਜਿਸ ਨੂੰ ਡਿਜੀਟਲ ਤੌਰ ’ਤੇ ਹੋਸਟ ਕੀਤਾ ਗਿਆ ਸੀ। ਨਿਤਿਨ ਗਡਕਰੀ ਕਿਹਾ ਕਿ ਦੋ ਸਾਲ ਦੇ ਅੰਦਰ ਈ. ਵੀ. ਦੀ ਲਾਗਤ ਉਸ ਪੱਧਰ ਤੱਕ ਆ ਜਾਵੇਗੀ ਜੋ ਉਨ੍ਹਾਂ ਦੇ ਪੈਟਰੋਲ ਵੈਰੀਐਂਟ ਦੇ ਬਰਾਬਰ ਹੋਵੇਗੀ। ਸਰਕਾਰ ਈ. ਵੀ. ਚਾਰਜਿੰਗ ਸਹੂਲਤ ਦਾ ਵਿਸਤਾਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 2023 ਤੱਕ ਅਹਿਮ ਹਾਈਵੇਅ ’ਤੇ 600 ਈ. ਵੀ. ਚਾਰਜਿੰਗ ਪੁਆਇੰਟ ਬਣਾ ਰਹੇ ਹਾਂ। ਸਰਕਾਰ ਇਹ ਵੀ ਯਕੀਨੀ ਕਰਨਾ ਚਾਹੁੰਦੀ ਹੈ ਕਿ ਚਾਰਜਿੰਗ ਸਟੇਸ਼ਨ ਸੋਲਰ ਜਾਂ ਵਿੰਡ ਇਲੈਕਟ੍ਰੀਸਿਟੀ ਵਾਂਗ ਨਹੀਂ ਚੱਲਣਗੇ। ਗਡਕਰੀ ਨੇ ਕਿਹਾ ਕਿ ਈ. ਵੀ. ਦੀ ਲਾਗਤ ਜ਼ਿਆਦਾ ਹੈ ਕਿਉਂਕਿ ਉਨ੍ਹਾਂ ਦੀ ਗਿਣਤੀ ਘੱਟ ਹੈ। ਭਾਰਤ ਈ. ਵੀ. ਕ੍ਰਾਂਤੀ ਦੀ ਉਮੀਦ ਕਰ ਰਿਹਾ ਹੈ, ਜਿਸ ’ਚ 250 ਸਟਾਰਟਅਪ ਬਿਜ਼ਨੈੱਸ ਲਾਗਤ ਪ੍ਰਭਾਵੀ ਈ. ਵੀ. ਤਕਨਾਲੋਜੀ ਕ੍ਰਿਏਸ਼ਨ ’ਚ ਲੱਗੇ ਹੋਏ ਹਨ।
ਇਸ ਤੋਂ ਇਲਾਵਾ ਪ੍ਰਮੁੱਖ ਵ੍ਹੀਕਲ ਮੈਨੂਫੈਕਚਰਰਜ਼ ਈ. ਵੀ. ਪ੍ਰੋਡਕਸ਼ਨ ਦੀ ਲਾਗਤ ’ਚ ਕਟੌਤੀ ਕਰਨ ਦੀ ਲੜਾਈ ’ਚ ਸ਼ਾਮਲ ਹੋ ਗਏ ਹਨ। ਇਲੈਕਟ੍ਰਿਕ ਵਾਹਨਾਂ ’ਤੇ ਜੀ. ਐੱਸ. ਟੀ. ਸਿਰਫ 5 ਫੀਸਦੀ ਹੈ ਅਤੇ ਲੀਥੀਅਮ-ਆਇਨ ਬੈਟਰੀ ਦੀ ਲਾਗਤ ਵੀ ਘਟ ਰਹੀ ਹੈ। ਗਡਕਰੀ ਦਾ ਇਹ ਵੀ ਮੰਨਣਾ ਹੈ ਕਿ ਸਸਤੀ ਪ੍ਰਤੀ ਕਿਲੋਮੀਟਰ ਲਾਗਤ ਕਾਰਨ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦਾ ਆਰਥਿਕ ਵਿਸ਼ਲੇਸ਼ਣ ਕਾਫੀ ਅਨੁਕੂਲ ਹੈ ਅਤੇ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਲਈ ਆਰਟੀਫਿਸ਼ੀਅਲ ਪੁਸ਼ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਅੱਗੇ ਸਮਝਾਇਆ ਕਿ ਪੈਟਰੋਲ ਨਾਲ ਚੱਲਣ ਵਾਲੀ ਕਾਰ ਦੀ ਕੀਮਤ 10 ਰੁਪਏ ਪ੍ਰਤੀ ਕਿਲੋਮੀਟਰ, ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਕਿਲੋਮੀਟਰ ਅਤੇ ਬਿਜਲੀ ਨਾਲ ਚੱਲਣ ਵਾਲੀ ਗੱਡੀ ਦੀ ਕੀਮਤ ਸਿਰਫ 1 ਰੁਪਏ ਪ੍ਰਤੀ ਕਿਲੋਮੀਟਰ ਹੈ।

Comment here