ਅਪਰਾਧਸਿਆਸਤਖਬਰਾਂ

ਇਲੈਕਟ੍ਰਾਨਿਕ ਯੰਤਰਾਂ ਨਾਲ ਭਰਿਆ ਕਰੋੜਾਂ ਦਾ ਕੰਟੇਨਰ ਲਾਪਤਾ

ਠਾਣੇ-ਇਥੋਂ ਦੇ ਪੁਲਸ ਅਧਿਕਾਰੀ ਮੁਤਾਬਕ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ 1.10 ਕਰੋੜ ਰੁਪਏ ਦੇ ਇਲੈਕਟ੍ਰਾਨਿਕ ਯੰਤਰਾਂ ਅਤੇ ਹੋਰ ਕੀਮਤੀ ਸਮਾਨ ਨਾਲ ਭਰੇ ਕੰਟੇਨਰ ਨਾਲ ਲਾਪਤਾ ਹੋਏ ਡਰਾਈਵਰ ਵਿਰੁੱਧ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਾਰਪੋਲੀ ਪੁਲਸ ਨੇ ਦੋਸ਼ੀ ਡਰਾਈਵਰ ਰਫੀਕ ਮਹਿਬੂਬ ਦੇ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 407 ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ। ਪੁਲਸ ਅਧਿਕਾਰੀ ਮੁਤਾਬਕ ਇਕ ਕਾਰਗੋ ਟਰਾਂਸਪੋਰਟ ਕੰਪਨੀ ਨੇ 17 ਅਗਸਤ ਨੂੰ ਦੋਸ਼ੀ ਡਰਾਈਵਰ ਰਫੀਕ ਮਹਿਬੂਬ ਨੂੰ ਆਈ-ਪੈਡ, ਆਈ-ਫੋਨ ਅਤੇ ਲੈਪਟਾਪ ਸਮੇਤ ਇਲੈਕਟ੍ਰਾਨਿਕ ਯੰਤਰਾਂ ਅਤੇ ਸਹਾਇਕ ਉਪਕਰਣਾਂ ਨਾਲ ਭਰੇ ਇਕ ਕੰਟੇਨਰ ਨੂੰ ਅਹਿਮਦਾਬਾਦ ਤੋਂ ਠਾਣੇ ਜ਼ਿਲ੍ਹੇ ਦੇ ਭਿਵੰਡੀ ਸਥਿਤ ਸਾਗਰ ਕੰਪਲੈਕਸ ਵਿਚ ਲਿਜਾਣ ਦਾ ਕੰਮ ਸੌਂਪਿਆ ਸੀ। ਅਧਿਕਾਰੀ ਨੇ ਦੱਸਿਆ ਕਿ ਟਰੱਕ ਅਗਲੇ ਦਿਨ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ ਅਤੇ ਇਸ ਦੇ ਡਰਾਈਵਰ ਦਾ ਵੀ ਪਤਾ ਨਹੀਂ ਲੱਗਾ। ਰਫੀਕ ਮਹਿਬੂਬ ਉੱਤਰ ਪ੍ਰਦੇਸ਼ ਦੇ ਮਥੁਰਾ ਦਾ ਰਹਿਣ ਵਾਲਾ ਹੈ।

Comment here