ਪਰਮਾਣੂ ਹਥਿਆਰਾਂ ਨੂੰ ਲੈ ਕੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਆਪਣੇ ਸਿਖਰ ‘ਤੇ ਹੈ। ਇਸ ਗੱਲ ਦਾ ਖਤਰਾ ਵਧ ਗਿਆ ਹੈ ਕਿ ਜੇਕਰ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰਦਾ ਅਤੇ ਇਜ਼ਰਾਈਲ ਵਿਰੁੱਧ ਕੰਮ ਕਰ ਰਹੇ ਕੱਟੜਪੰਥੀਆਂ ਦੀ ਮਦਦ ਨਹੀਂ ਕਰਦਾ ਤਾਂ ਇਜ਼ਰਾਈਲ ਉਸ ‘ਤੇ ਹਮਲਾ ਕਰ ਸਕਦਾ ਹੈ। ਇਸ ਦੌਰਾਨ ਈਰਾਨ ਦੇ ਰੋਜ਼ਾਨਾ ਅਖਬਾਰ ਤਹਿਰਾਨ ਟਾਈਮਜ਼ ਨੇ ਇਜ਼ਰਾਈਲ ਦਾ ਨਕਸ਼ਾ ਪ੍ਰਕਾਸ਼ਿਤ ਕੀਤਾ ਹੈ, ਜਿਸ ‘ਚ ਹਮਲੇ ਦੇ ਸੰਭਾਵਿਤ ਨਿਸ਼ਾਨੇ ਦਿਖਾਏ ਗਏ ਹਨ, ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਨਕਸ਼ੇ ਕਾਰਨ ਇਕ ਵਾਰ ਫਿਰ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਵਧੇਗਾ। ਤਹਿਰਾਨ ਟਾਈਮਜ਼ ਨੇ ਕਿਹਾ ਕਿ ਇਜ਼ਰਾਈਲੀ ਰੱਖਿਆ ਬਲਾਂ ਨੇ ਅਗਲੇ ਸਾਲ ਇੱਕ ਵਿਸ਼ਾਲ ਫੌਜੀ ਅਭਿਆਸ ਦੀ ਪੁਸ਼ਟੀ ਕੀਤੀ ਹੈ, ਇਹ ਦਰਸਾਉਂਦਾ ਹੈ ਕਿ ਇਜ਼ਰਾਈਲੀ ਫੌਜ ਇਰਾਨ ‘ਤੇ ਹਮਲਾ ਕਰਨ ਲਈ ਕਿੰਨੀ ਉਤਸੁਕ ਹੈ।
ਇਜ਼ਰਾਈਲ ਨੇ ਫੌਜੀ ਠਿਕਾਣਿਆਂ ‘ਤੇ ਮਿਜ਼ਾਈਲਾਂ ਦਾਗੀਆਂ: ਸੀਰੀਆ
ਸੀਰੀਆ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਵੀਰਵਾਰ ਤੜਕੇ ਆਪਣੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਇਕ ਸੈਨਿਕ ਦੀ ਮੌਤ ਹੋ ਗਈ ਅਤੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ। ਫੌਜੀ ਅਧਿਕਾਰੀ ਨੇ ਕਿਹਾ ਕਿ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਜਲਦੀ ਹੀ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਤੋਂ ਦਾਗੇ ਗਏ ਰਾਕੇਟਾਂ ਦਾ ਪਤਾ ਲਗਾ ਲਿਆ ਅਤੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਹਵਾ ਵਿੱਚ ਨਸ਼ਟ ਕਰ ਦਿੱਤਾ।
Comment here