ਖਬਰਾਂਚਲੰਤ ਮਾਮਲੇਦੁਨੀਆ

ਇਰਾਕ ‘ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ

ਮੋਸੂਲ-ਇਥੋਂ ਦੀ ਪੁਲਸ ਨੇ ਦੱਸਿਆ ਕਿ ਉੱਤਰੀ ਇਰਾਕੀ ਸ਼ਹਿਰ ਮੋਸੂਲ ਵਿੱਚ ਉਸਾਰੀ ਅਧੀਨ ਇਕ ਇਮਾਰਤ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਤੇ 9 ਲੋਕਾਂ ਦੇ ਜ਼ਖ਼ਮੀ ਹੋ ਗਈ ਹਨ। ਪੁਲਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਮੋਸੂਲ ਦੇ ਪੱਛਮੀ ਹਿੱਸੇ ਵਿੱਚ ਇਮਾਰਤ ਡਿੱਗ ਗਈ। ਜਦੋਂ ਇਹ ਇਮਾਰਤ ਡਿੱਗੀ ਉਸ ਵੇਲੇ ਮਜ਼ਦੂਰ ਇਮਾਰਤ ਦੀ ਛੱਤ ਦੇ ਨਿਰਮਾਣ ਦਾ ਕੰਮ ਕਰ ਰਹੇ ਸੀ। 2017 ‘ਚ ਇਸਲਾਮਿਕ ਸਟੇਟ ਖ਼ਿਲਾਫ਼ ਇਕ ਮਹੀਨੇ ਤੱਕ ਚੱਲੀ ਲੜਾਈ ‘ਚ ਮੋਸੂਲ ਦੇ ਵੱਡੇ ਹਿੱਸੇ ਨੂੰ ਤਬਾਅ ਕਰ ਦਿੱਤਾ ਗਿਆ ਸੀ। ਲੜਾਈ ਤੋਂ ਬਾਅਦ ਇਰਾਕੀ ਬਲਾਂ ਨੇ ਸ਼ਹਿਰ ‘ਤੇ ਕਬਜ਼ਾ ਕਰ ਲਿਆ ਸੀ। ਨਾਨਵੀ ਸੂਬੇ ਦੀ ਪੁਲਸ ਕਮਾਂਡ ਨੇ ਕਿਹਾ ਕਿ ਇਹ ਇਮਾਰਤ ਸ਼ਹਿਰ ਦੇ ਸੀਵਰੇਜ ਸਿਮਟਮ ਵਿਭਾਗ ਦੀ ਜਾਇਦਾਦ ਹੈ। ਉਨ੍ਹਾਂ ਦੱਸਿਆ ਕਿ 9 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Comment here