ਇਸਲਾਮਾਬਾਦ – ਇਮਰਾਨ ਸਰਕਾਰ ਨੇ ਸਿੱਖ ਭਾਈਚਾਰੇ ਦੀ ਇੱਕ ਹੋਰ ਨਰਾਜ਼ਗੀ ਸਹੇੜ ਲਈ ਹੈ, ਇੱਥੇ ਸਥਾਨਕ ਸਿੱਖਾਂ ਅਤੇ ਦਾਵਤ-ਏ-ਇਸਲਾਮੀ (ਬਰੇਲਵੀ) ਦੇ ਕਾਰਕੁਨਾਂ ਦੇ ਸਮੂਹ ਵਿਚਾਲੇ ਜ਼ਮੀਨੀ ਵਿਵਾਦ ਹੋਇਆ ਸੀ ਇਸ ਤੋਂ ਬਾਅਦ ਇਮਰਾਨ ਸਰਕਾਰ ਨੇ ਇਤਿਹਾਸਕ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ , ਮਜਬੂਰੀ ਵਿੱਚ ਸਿੱਖ ਭਾਈਚਾਰੇ ਨੂੰ ਨੇੜਲੇ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਾਨੀਆ ਵਿਖੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਾ ਪਿਆ। ਸੂਤਰਾਂ ਨੇ ਦੱਸਿਆ ਕਿ ਦਾਅਵਤ-ਏ-ਇਸਲਾਮੀ (ਬਰੇਲਵ) ਦੇ ਪੈਰੋਕਾਰਾਂ ਦਾ ਦਾਅਵਾ ਹੈ ਕਿ ਇਹ ਗੁਰਦੁਆਰਾ ਮੁਸਲਿਮ ਪੀਰ ਕਾਕੂ ਸ਼ਾਹ ਦੀ ਕਬਰਗਾਹ ‘ਤੇ ਸਥਿਤ ਸੀ ਅਤੇ ਉਹ ਉਸੇ ਕੰਪਲੈਕਸ ਵਿਚ ਇਕ ਗੁਰਦੁਆਰੇ ਦੀ ਮੌਜੂਦਗੀ ਸਵੀਕਾਰ ਨਹੀਂ ਕਰਨਗੇ। ਜਿਵੇਂ ਹੀ ਤਣਾਅ ਵੱਧਿਆ ਤਾਂ ਪਾਕਿਸਤਾਨ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਅਤੇ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚਣ ਲਈ ਉਸ ਕੰਪਲੈਕਸ ਨੂੰ ਸੀਲ ਕਰ ਦਿੱਤਾ, ਜਿਸ ਵਿਚ ਗੁਰਦੁਆਰਾ ਅਤੇ ਇਕ ਮਜ਼ਾਰ ਹੈ।ਪਰ ਸਰਕਾਰ ਦੇ ਇਸ ਕਦਮ ਤੋਂ ਸਿੱਖ ਭਾਈਚਾਰੇ ਵਿੱਚ ਨਰਾਜ਼ਗੀ ਪਾਈ ਜਾ ਰਹੀ ਹੈ ਕਿ ਗਲਤ ਪ੍ਰਚਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਥਾਂ ਸਰਕਾਰ ਨੇ ਉਹਨਾਂ ਨੂੰ ਗੁਰੂ ਘਰ ਜਾਣ ਤੋਂ ਹੀ ਵਾਂਝਾ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਇਕ 5 ਕਨਾਲ ਦਾ ਪਲਾਟ ਮੌਜੂਦ ਸੀ ਜਿਸ ਨੂੰ ਦਾਵਤ-ਏ-ਇਸਲਾਮੀ (ਬਰੇਲਵੀ) ਸਮੂਹ ਕਬਜ਼ੇ ਵਿਚ ਲੈਣ ਦਾ ਇਰਾਦਾ ਰੱਖਦਾ ਸੀ ਅਤੇ ਪਾਕਿਸਤਾਨ ਦੇ ਸਿੱਖਾਂ ਦੁਆਰਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਸੁਹੇਲ ਭੱਟ ਅਟਾਰੀ ਅਤੇ ਰਾਜਾ ਭੱਟ ਸਮੇਤ ਕੁਝ ਸਥਾਨਕ ਮੁਸਲਮਾਨਾਂ ਨੇ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਇਹ ਜ਼ਮੀਨ ਪੀਰ ਕਾਕੂ ਸ਼ਾਹ ਮਜ਼ਾਰ ਦੀ ਹੈ ਅਤੇ ਸਿੱਖ ਧਰਮ ਦੇ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਪਿਛਲੇ ਦਿਨੀੰ ਈ.ਟੀ.ਪੀ.ਬੀ. ਅਤੇ ਪੀ.ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੇ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਵਿਕਾਸ ਸਬੰਧੀ ਇਕ ਸਾਂਝੀ ਬੈਠਕ ਕੀਤੀ ਪਰ ਇੱਥੇ ਗੁਰਦੁਆਰਾ ਭਾਈ ਤਾਰੂ ਸਿੰਘ ਦਾ ਮੁੱਦਾ ਨਹੀਂ ਚੁੱਕਿਆ ਜੋ ਈ.ਟੀ.ਪੀ.ਬੀ. ਦੇ ਇਰਾਦਿਆਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਵਸੀ ਨੂੰ ਦਰਸਾਉਂਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖ ਇਤਿਹਾਸ ਦਾ ਮਹਾਨ ਯੋਧਾ ਭਾਈ ਤਾਰੂ ਸਿੰਘ, ਇਕ ਨੌਜਵਾਨ ਕਿਸਾਨ ਜੋ ਕਿ ਅੰਮ੍ਰਿਤਸਰ ਦੇ ਨੇੜੇ ਪੂਲ੍ਹਾ ਪਿੰਡ ਦਾ ਰਹਿਣ ਵਾਲਾ ਸੀ,ਜਿਸ ਨੂੰ ਪੰਜਾਬ ਦੇ ਰਾਜਪਾਲ ਜ਼ਕਰੀਆ ਖ਼ਾਨ ਦੇ ਸ਼ਾਸਨਕਾਲ ਦੌਰਾਨ ਸਿੱਖ ਸੈਨਿਕਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਸੀ। ਜ਼ਕਰੀਆ ਖ਼ਾਨ ਨੇ ਉਹਨਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਤਿਹਾਸ ਦੇ ਅਨੁਸਾਰ, ਭਾਈ ਤਾਰੂ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਾਲ ਉਹਨਾਂ ਦੀ ਖੋਪੜੀ ਤੋਂ ਨਹੀਂ ਲਹਿ ਸਕਦੇ, ਤਾਂ ਜ਼ਕਰੀਆ ਖਾਨ ਨੇ ਇੱਕ ਮੋਚੀ ਨੂੰ ਭਾਈ ਤਾਰੂ ਸਿੰਘ ਦੀ ਖੋਪੜੀ ਕੱਟਣ ਦਾ ਆਦੇਸ਼ ਦਿੱਤਾ ਸੀ।
ਇਮਰਾਨ ਸਰਕਾਰ ਵੱਲੋਂ ਭਾਈ ਤਾਰੂ ਸਿੰਘ ਗੁਰਦੁਆਰਾ ਸਾਹਿਬ ਸੀਲ

Comment here