ਇਸਲਾਮਾਬਾਦ : ਪਾਕਿਸਤਾਨ ਪੀਪੁਲਸ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ ਨੇ ਐਲਾਨ ਕੀਤਾ ਕਿ ਉਹ 27 ਫਰਵਰੀ ਨੂੰ ਕਰਾਚੀ ਤੋਂ ਇਸਲਾਮਾਬਾਦ ਤੱਕ ਲਾਂਗ ਪੀਟੀਆਈ ਸਰਕਾਰ ਖ਼ਿਲਾਫ਼ ਮਾਰਚ ਕੱਢਣਗੇ। ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ ਤੇ ਮਹੀਨੇ ਦੇ ਅਖ਼ੀਰ ’ਚ ਤੇ 23 ਮਾਰਚ ਨੂੰ ਸੜਕਾਂ ’ਤੇ ਉਤਰਨ ਦਾ ਐਲਾਨ ਕੀਤਾ ਹੈ।ਪੀਡੀਐੱਮ ਨੇ ਵਧਦੀ ਮਹਿੰਗਾਈ ਖ਼ਿਲਾਫ਼ 23 ਮਾਰਚ ਨੂੰ ਲਾਂਗ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਪਾਰਟੀਆਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ ਨੂੰ ਉਖਾੜ ਸੁੱਟਣ ਲਈ ਸਾਰੇ ਕਾਨੂੰਨ, ਸੰਵਿਧਾਨਕ ਤੇ ਸਿਆਸੀ ਉਪਾਅ ਅਪਣਾਉਣ ’ਤੇ ਸਹਿਮਤੀ ਪ੍ਰਗਟਾਈ ਹੈ। ਪੱਤਰਕਾਰਾਂ ਨੂੰ ਸੰਬੋਧਤ ਕਰਦੇ ਪੀਐੱਮਐੱਮਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਤਬਾਹ ਹੋਣ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਇਸ ਸਰਕਾਰ ਨੂੰ ਉਖਾੜ ਸੁੱਟਣਾ ਪਵੇਗਾ। ਪ੍ਰੈੱਸ ਨਾਲ ਗੱਲ ਬਾਤ ਦੌਰਾਨ ਪੀਪੀਪੀ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ, ਪੀਐੱਮਐੱਲ-ਐੱਨ ਦੀ ਮਤ ਪ੍ਰਧਾਨ ਮਰੀਅਮ ਨਵਾਜ਼ ਤੇ ਦੂਜੇ ਦਲਾਂ ਦੇ ਨੇਤਾ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਤੇ ਪੀਪੀਪੀ ਦੇ ਕੋ ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਤੇ ਪੀਪੀਪੀ ਪ੍ਰਧਾਨ ਬਿਲਾਵਲ ਨੇ ਪੀਐੱਮਐੱਲ-ਐੱਨ ਦੇ ਮੁਖੀ ਦੀ ਰਿਹਾਇਸ਼ ’ਤੇ ਇਕ ਬੈਠਕ ’ਚ ਹਿੱਸਾ ਲਿਆ। ਪੀਪੀਪੀ ਮੁਖੀ ਬਿਲਾਵਲ ਨੇ ਕਿਹਾ ਕਿ 27 ਫਰਵਰੀ ਦੇ ਲਾਂਗ ਮਾਰਚ ਤੋਂ ਪਹਿਲਾਂ ਉਹ ਜਨਤਾ ਵਿਚਕਾਰ ਜਾਣਗੇ ਤੇ ਲੋਕਾਂ ਨੂੰ ਦੱਸਣਗੇ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੂੰ ਪੁੱਟ ਸੁੱਟਣਾ ਜ਼ਰੂਰੀ ਹੋ ਗਿਆ ਹੈ, ਕਿਉਂਕਿ ਉਨ੍ਹਾਂ ਨੇ ਭਰੋਸਾ ਦਿੱਤਾ ਹੈ। ਇਸ ‘ਕਠਪੁਤਲੀ’ ਸਰਕਾਰ ਦੇ ਸ਼ਾਸਨ ’ਚ ਆਰਥਿਕ, ਸਿਆਸੀ ਤੇ ਮਨੁੱਖੀ ਅਧਿਕਾਰ ’ਤੇ ਹਮਲੇ ਹੋ ਰਹੇ ਹਨ। ਰਾਵਲਪਿੰਡੀ ਤੋਂ ਇਸਲਾਮਾਬਾਦ ਹਵਾਈ ਅੱਡੇ ਤੱਕ ਪਹੁੰਚਣਾ ਕਾਫ਼ੀ ‘ਮਹਿੰਗਾ’ ਹੈ। ਰਾਵਲਪਿੰਡੀ ਤੋਂ ਹਵਾਈ ਅੱਡੇ ਤੱਕ ਜਾਣ ਲਈ ਲੋਕ ਜਦੋਂ ਕੈਬ ਜਾਂ ਮਿੰਨੀ ਵੈਨ ਕਰਦੇ ਹਨ ਤਾਂ ਉਸ ਦਾ ਕਿਰਾਇਆ ਦੋ ਤੋਂ ਢਾਈ ਹਜ਼ਾਰ ਰੁਪਏ ਲੱਗਦਾ ਹੈ। ਰਾਤ ਵੇਲੇ ਜਾਂ ਸਵੇਰ ਵੇਲੇ ਕਿਰਾਇਆ ਪੰਜ ਤੋਂ ਅੱਠ ਹਜ਼ਾਰ ਰੁਪਏ ਹੁੰਦਾ ਹੈ। ਹਵਾਈ ਅੱਡੇ ਦਾ ਨਿਰਮਾਣ ਚਾਰ ਸਾਲ ਪਹਿਲਾਂ ਹੋ ਗਿਆ ਸੀ, ਪਰ ਉਸ ਨਾਲ ਜੁੜੀ ਮੈਟਰੋ ਰੇਲ ਟ੍ਰਾਂਸਪੋਰਟ ਅਜੇ ਵੀ ਠੰਢੇ ਬਸਤੇ ’ਚ ਹੈ।
ਇਮਰਾਨ ਸਰਕਾਰ ਵਿਰੁੱਧ ਸੜਕਾਂ ’ਤੇ ਉਤਰੇਗੀ ਵਿਰੋਧੀ ਧਿਰ

Comment here