ਇਸਲਾਮਾਬਾਦ- ਕਈ ਸਾਰੇ ਮੁੱਦਿਆਂ ਤੇ ਬੁਰੀ ਤਰਾਂ ਘਿਰੀ ਹੋਈ ਪਾਕਿਸਤਾਨ ਦੀ ਇਮਰਾਨ ਸਰਕਾਰ ਲਈ ਹੁਣ ਕਿਸਾਨ ਵੱਡੀ ਸਿਰਦਰਦੀ ਖੜੀ ਕਰ ਰਹੇ ਹਨ। ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ 14 ਫਰਵਰੀ ਨੂੰ ਕਿਸਾਨ ਆਪਣੇ ਪਸ਼ੂਆਂ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ। ਪਾਕਿਸਤਾਨ ਕਿਸਾਨ ਇੱਤੇਹਾਦ (ਪੀ . ਕੇ. ਆਈ.) ਦੇ ਪ੍ਰਧਾਨ ਖਾਲਿਦ ਮਹਿਮੂਦ ਖੋਖਰ ਨੇ ਐਤਵਾਰ ਨੂੰ ਕਿਹਾ ਕਿ ਸੰਘੀ ਅਤੇ ਸੂਬਾ ਸਰਕਾਰਾਂ ਦੇ ਪ੍ਰਤੀਨਿਧੀਆਂ ਦੇ ਨਾਲ ਕਈ ਬੈਠਕਾਂ ਹੋਣ ਦੇ ਬਾਵਜੂਦ ਕੋਈ ਰਸਤਾ ਨਹੀਂ ਨਿਕਲ ਸਕਿਆ। ਇਸ ਲਈ ਪੀ. ਕੇ. ਆਈ. ਨੂੰ ਸਾਰੇ ਜ਼ਿਲ੍ਹਿਆਂ, ਸੂਬਾਈ ਅਤੇ ਸੰਘੀ ਰਾਜਧਾਨੀਆਂ ਵਿਚ ਵਿਰੋਧ ਪ੍ਰਦਰਸ਼ਨ ਕਰਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਪਸ਼ੂਆਂ, ਮੁਰਗੀਆਂ, ਮੱਛੀਆਂ ਅਤੇ ਬੱਚਿਆਂ ਨਾਲ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ।ਨਿਊਜ਼ ਇੰਟਰਨੈਸ਼ਨਲ ਅਨੁਸਾਰ, ਸਰਕਾਰ ਵੱਲੋਂ ਹਾਲ ਹੀ ਵਿਚ ਖੇਤੀਬਾੜੀ ਨਿਵੇਸ਼ ਤੋਂ ਜੀ.ਐਸ.ਟੀ. ਛੋਟ ਨੂੰ ਰੱਦ ਕਰਨ ਦਾ ਤਾਜ਼ਾ ਫ਼ੈਸਲਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਨਿਊਜ਼ ਇੰਟਰਨੈਸ਼ਨਲ ਨੇ ਖੋਖਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ ਆਈ.ਐਮ.ਐਫ. ਤੋਂ ਕਰਜ਼ਾ ਨਹੀਂ ਮਿਲਦਾ ਹੈ ਤਾਂ ਆਈ.ਐਮ.ਐਫ. ਦੀਆਂ ਸ਼ਰਤਾਂ ਦੇ ਆਧਾਰ ’ਤੇ ਉਨ੍ਹਾਂ ਦਾ ਜੀਵਨ ਮੁਸੀਬਤ ਵਿਚ ਕਿਉਂ ਪਾਇਆ ਜਾ ਰਿਹਾ ਹੈ।
ਇਮਰਾਨ ਸਰਕਾਰ ਵਿਰੁੱਧ ਕਿਸਾਨ ਪਸ਼ੂਆਂ ਨਾਲ ਰੋਸ ਵਿਖਾਵਾ ਕਰਨਗੇ

Comment here