ਸਿਆਸਤਖਬਰਾਂਦੁਨੀਆ

ਇਮਰਾਨ ਸਰਕਾਰ ਤੇ ਵਰੇ ਬਿਲਾਵਲ ਭੁੱਟੋ

ਇਸਲਾਮਾਬਾਦ- ਕਈ ਫਰੰਟਾਂ ਤੇ ਨਾਕਾਮੀਆਂ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਦੀ ਇਮਰਾਨ ਖਾਨ ਦੀ ਸਰਕਾਰ ਵਿਰੋਧੀ ਧਿਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਦੇਸ਼ ਅੰਦਰ ਵੱਧਦੀ ਨਿਰਾਸ਼ਾ ਲਈ ਇਮਰਾਨ  ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਇਮਰਾਨ ਖਾਨ ’ਤੇ ਅਮੀਰ ਸਾਥੀਆਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਲਾਏ। ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਇਮਰਾਨ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਬਿਲਾਵਲ ਭੁੱਟੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਅਮੀਰ ਸਾਥੀਆਂ ਨੂੰ ਫਾਇਦਾ ਪਹੁੰਚਾਉਣ ’ਚ ਰੁੱਝੇ ਹੋਏ ਹਨ। ਸਰਕਾਰ ਨੂੰ ਗਰੀਬਾਂ ਦੀ ਪਰਵਾਹ ਨਹੀਂ ਹੈ। ਸਰਕਾਰ ਸੁੱਤੀ ਹੋਈ ਹੈ ਅਤੇ ਦੇਸ਼ ਰੋ ਰਿਹਾ ਹੈ। ਪਾਕਿਸਤਾਨ ਕਈ ਮਹੀਨਿਆਂ ਤੋਂ ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਵੇਖ ਰਿਹਾ ਹੈ। ਬਿਲਾਵਲ ਨੇੇ ਕਿਹਾ ਕਿ ਉਹ ਅੱਤ ਦੀ ਗਰੀਬੀ, ਬੇਰੁਜ਼ਗਾਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਗਰੀਬ ਦੇਸ਼ ਵਾਸੀਆਂ ਦੇ ਦੁੱਖ ਨੂੰ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਰਥਿਕ ਰੂਪ ਤੋਂ ਬਚਾਅ ਕੇ ਰੱਖਣਾ ਅਤੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਪਾਕਿਸਤਾਨ ’ਚ ਪੈਟਰੋਲ, ਡੀਜ਼ਲ ਤੋਂ ਇਲਾਵਾ ਖੰਡ, ਕਣਕ ਦੇ ਆਟੇ ਸਮੇਤ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧਾਈਆਂ ਗਈਆਂ ਹਨ। ਓਧਰ ਵਿਸ਼ਵ ਬੈਂਕ ਨੇ ਅਨੁਮਾਨ ਲਾਇਆ ਹੈ ਕਿ ਪਾਕਿਸਤਾਨ ’ਚ ਗਰੀਬੀ 2020 ਵਿਚ 4.4 ਫ਼ੀਸਦੀ ਤੋਂ ਵੱਧ ਕੇ 5.4 ਫ਼ੀਸਦੀ ਹੋ ਗਈ ਹੈ, ਕਿਉਂਕਿ ਦੋ ਮਿਲੀਅਨ ਤੋਂ ਵਧੇਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਗੁਜ਼ਾਰ ਰਹੇ ਹਨ। ਹਾਹਾਕਾਰ ਦੇ ਦਰਮਿਆ ਪਾਕਿਸਤਾਨ ਅਵਾਮ ਨੂੰ ਕੋਈ ਰਾਹਤ ਦੇਣ ਲਈ ਕੁਝ ਵੀ ਨਹੀਂ ਕਰ ਸਕੀ।

Comment here