ਅਪਰਾਧਸਿਆਸਤਖਬਰਾਂਦੁਨੀਆ

ਇਮਰਾਨ ਸਰਕਾਰ ਉੱਤੇ ਔਰਤਾਂ ਦੇ ਹਕੂਕਾਂ ਪ੍ਰਤੀ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼

ਇਸਲਾਮਾਬਾਦ- ਪਾਕਿਸਤਾਨ ਦੀ ਇਮਰਾਨ ਸਰਕਾਰ ਉਤੇ ਦੋਸ਼ ਲਗਦੇ ਹਨ ਕਿ ਉਹ ਘੱਟਗਿਣਤੀਆਂ ਤੇ ਔਰਤਾਂ ਦੇ ਹਕੂਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰਾਂ ਅਸਫਲ ਹੈ, ਅਸਲ ਵਿੱਚ ਹਿਊਮਨ ਰਾਈਟਸ ਕਮਿਸ਼ਨ ਆਫ਼ ਪਾਕਿਸਤਾਨ ਦੁਆਰਾ ਸਾਲ 2020 ਲਈ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਸਾਲਾਨਾ ਰਿਪੋਰਟ ਦੇਸ਼ ਵਿੱਚ ਔਰਤਾਂ ਦੀ ਦੁਰਦਸ਼ਾ ਦਾ ਵਿਸਥਾਰ ਨਾਲ ਵਰਣਨ ਕਰਦੀ ਹੋਈ ਔਰਤਾਂ ਦੇ ਅਧਿਕਾਰਾਂ ਦੀ ਸਥਿਤੀ ਦੀ ਚਿੰਤਾਜਨਕ ਤਸਵੀਰ ਪੇਸ਼ ਕਰਦੀ ਹੈ। ਇਸ ਰਿਪੋਰਟ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੇ ਰੂਪਾਂ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਜਿਨਸੀ ਸ਼ੋਸ਼ਣ ਅਤੇ ਦੇਸ਼ ਭਰ ਵਿੱਚ ਪ੍ਰਚਲਤ ਘਰੇਲੂ ਹਿੰਸਾ ਸ਼ਾਮਲ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਬਲਾਤਕਾਰ, ਜਿਨਸੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਹਾਲਤ ਕਿੰਨੀ ਭਿਆਨਕ ਹੈ , ਇਸ ਦਾ ਅੰਦਾਜ਼ਾ ਇਹ ਜਾਣਕਾਰੀ ਹੀ ਦੇ ਰਹੀ ਹੈ ਕਿ ਪਾਕਿਸਤਾਨ ਵਿਚ ਇਸ ਸਾਲ ਹੁਣ ਤੱਕ ਇਕੱਲੇ ਸਿੰਧ ਸੂਬੇ ਤੋਂ ਔਰਤਾਂ ਵਿਰੁੱਧ ਹਿੰਸਾ ਜਾਂ ਦੁਰਵਿਹਾਰ ਦੇ ਸਬੰਧ ਵਿਚ ਤਕਰੀਬਨ 10,000 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਕ ਸਥਾਨਕ ਮੀਡੀਆ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿਚ 2018 ਤੋਂ ਹੁਣ ਤੱਕ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ 6,325 ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ ਆਜ਼ਾਦੀ ਦਿਹਾੜੇ ’ਤੇ 14 ਅਗਸਤ ਨੂੰ ਮੀਨਾਰ-ਏ-ਪਾਕਿਸਤਾਨ ’ਚ ਹੋਏ ਇਕ ਯੂ ਟਿਊਬਰ ਕੁੜੀ ਨਾਲ ਸ਼ਰਮਨਾਕ ਘਟਨਾ ਤੋਂ ਬਾਅਦ ਦੇਸ਼ ’ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨ ’ਚ ਔਰਤਾਂ ਦੇ ਅਧਿਕਾਰਾਂ ਦੇ ਹਨਨ ਨੂੰ ਲੈ ਕੇ ਇਕ ਤਾਜ਼ਾ ਰਿਪੋਰਟ ਸਾਹਮਣੇ ਆਈਹੈ ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇਸ਼ ਦੀਆਂ ਔਰਤਾਂ ਨਾਲ ਜੁੜੀ ਹਰ ਗੱਲ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ। ਉਹਨਾਂ ਦੇ ਕੱਪੜਿਆਂ ਤੋਂ ਲੈ ਕੇ ਉਨ੍ਹਾਂ ਨੂੰ ਕਿਸ ਨਾਲ ਮਿਲਣਾ ਚਾਹੀਦਾ ਹੈ ਜਾਂ ਆਪਣੀ ਜ਼ਿੰਦਗੀ ਨਾਲ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ, ਇਸ ਸਭ ’ਤੇ ਉਹ ਆਪਣਾ ਕੰਟਰੋਲ ਰੱਖਣਾ ਚਾਹੁੰਦਾ ਹੈ।  ਦਿ ਐਕਸਪ੍ਰੈਸ ਟ੍ਰਿਬਿਊਨ ਦੇ ਇਕ ਓਪੀਨੀਅਨ ਪੀਸ ’ਚ ਨਸ਼ਰ ਹੋਈ ਰਿਪੋਰਟ ਮੁਤਾਬਕ, ਬਾਹਰੋਂ ਵੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੋ ਪਾਕਿਸਤਾਨ ਨਜ਼ਰ ਆ ਸਕਦੇ ਹਨ, ਇਕ ਉਹ ਜੋ ਰੂੜ੍ਹੀਵਾਦੀ ਹੈ ਅਤੇ ਆਪਣੀਆਂ ਔਰਤਾਂ ’ਤੇ ਪਾਬੰਦੀ ਲਗਾਉਂਦਾ ਹੈ। ਸਮਾਜ ਦੇ ਕੁਝ ਵਰਗਾਂ ਦੁਆਰਾ ਪਰਿਭਾਸ਼ਿਤ-ਸੱਭਿਆਚਾਰ ਮਾਨਦੰਡਾਂ ਦੇ ਅੰਦਰ ਔਰਤਾਂ ਨੂੰ ਰੱਖਦਾ ਹੈ। ਪਾਕਿਸਤਾਨ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾ ਰਿਹਾ ਹੈ। ਇਕ ਪਾਸੇ ਇਹ ਪਾਰੰਪਰਿਕ ਮੁੱਲਾਂ ਦੇ ਨਾਲ ਇਨ੍ਹਾਂ ਨਿਯਮਾਂ ਨੂੰ ਤਬਦੀਲ ਕਰਦਾ ਹੈ ਜੋ ਔਰਤਾਂ ਨੂੰ ਸਿਰਫ ਕੰਟਰੋਲ ਕਰਨ ਅਤੇ ਇਸਤੇਮਾਲ ਕਰਨ ਲਈ ਵਸਤੂਆਂ ਦੇ ਰੂਪ ’ਚ ਮਨਦੇ ਹਨ। ਉਥੇ ਹੀ ਦੂਜਾ ਉਹ ਹੈ ਜਿਥੇ ਔਰਤਾਂ ਉਨ੍ਹਾਂ ਸੀਮਾਵਾਂ ’ਚੋਂ ਨਿਕਲ ਕੇ ਸੁਤੰਤਰ ਹਨ ਅਤੇ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਊਂਦੀਆਂ ਹਨ ਅਤੇ ਆਪਣੀ ਮਰਜ਼ੀ ਨਾਲ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਕੀ ਪਹਿਨਣਾ ਹੈ ਅਤੇ ਕਿਵੇਂ ਰਹਿਣਾ ਹੈ, ਇਹ ਫੈਸਲਾ ਵੀ ਉਨ੍ਹਾਂ ਦਾ ਖੁਦ ਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ’ਚ ਪੁਰਸ਼ਾਂ ਦੁਆਰਾ ਜਨਤਕ ਪਾਰਕ ’ਚ ਘੁੰਮਣ ਵਾਲੀਆਂ ਔਰਤਾਂ ਦੇ ਨਾਲ ਜਬਰ-ਜ਼ਿਨਾਹ, ਦਫਤਰਾਂ ’ਚ ਉਨ੍ਹਾਂ ਨਾਲ ਦੁਰਵਿਵਹਾਰ, ਉਨ੍ਹਾਂ ਦੀ ਗੱਲ ਨਾ ਮੰਨਣ ’ਤੇ ਤੇਜ਼ਾਬ ਸੁੱਟਣ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।

Comment here