ਸਿਆਸਤਖਬਰਾਂਦੁਨੀਆ

ਇਮਰਾਨ ਵਿਰੋਧੀ ਧਿਰ ਦੇ ਦਬਾਅ ਕਾਰਨ ਪ੍ਰੇਸ਼ਾਨ!

ਇਸਲਾਮਾਬਾਦ- ਪਾਕਿਸਤਾਨ ’ਚ ਵਿਰੋਧੀ ਪਾਰਟੀਆਂ ਨੇ ਮਾਰਚ ਦੇ ਪਹਿਲੇ ਪੰਦਰਵਾੜੇ ’ਚ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਰਣਨੀਤੀ ਬਣਾਈ ਹੈ। ਜਿਸ ਕਾਰਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੋਧੀ ਧਿਰ ਦੇ ਦਬਾਅ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ। ਆਪਣੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ਖ਼ਿਲਾਫ਼ ਸਮਰਥਨ ਮੰਗਣ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਨੇਤਾ ਜਹਾਂਗੀਰ ਖ਼ਾਨ ਤਾਰੀਨ ਨਾਲ ਸੰਪਰਕ ਕੀਤਾ। ਇਮਰਾਨ ਨੇ ਪੀਟੀਆਈ ਦੀ ਕੋਰ ਕਮੇਟੀ ਤੇ ਕੇਂਦਰੀ ਕਾਰਜਕਾਰੀ ਕਮੇਟੀ ਨੂੰ ਪੁਨਰਗਠਿਤ ਕਰਦੇ ਹੋਏ ਪੁਰਾਣੇ ਚਿਹਰੇ ਫਿਰ ਬਹਾਲ ਕਰ ਦਿੱਤੇ ਹਨ। ਇਲਾਜ ਲਈ ਤਾਰੀਨ ਦੇ ਲੰਡਨ ਰਵਾਨਾ ਹੋਣ ਤੋਂ ਪਹਿਲਾਂ ਇਮਰਾਨ ਨੇ ਫੋਨ ਕੀਤਾ। ਡਾਨ ਅਖ਼ਬਾਰ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਕਾਰ ਸਬੰਧ ਆਮ ਹੋ ਸਕਦੇ ਹਨ। ਪਰ ਸੂਤਰਾਂ ਨੇ ਕਿਹਾ ਕਿ ਲੰਡਨ ਯਾਤਰਾ ’ਚ ਤਾਰੀਨ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐੱਮਐੱਲ-ਐੱਨ) ਨੇਤਾ ਨਵਾਜ਼ ਸ਼ਰੀਫ਼ ਨਾਲ ਸਿੱਧਾ ਸੰਪਰਕ ਸਥਾਪਿਤ ਹੋ ਸਕਦਾ ਹੈ। ਡਾਨ ਅਖ਼ਬਾਰ ਨੇ ਕਿਹਾ ਹੈ ਕਿ ਪੀਟੀਆਈ ਦੇ ਸੀਨੀਅਰ ਨੇਤਾ ਤਾਰੀਨ ਚੀਨੀ ਘੁਟਾਲੇ ਤੋਂ ਬਾਅਦ ਇਮਰਾਨ ਖ਼ਾਨ ਤੋਂ ਵੱਖ ਹੋ ਗਏ। ਇਮਰਾਨ ਖ਼ਾਨ ਸਰਕਾਰ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ’ਤੇ ਨਿਰਾਸ਼ ਨਜ਼ਰ ਆ ਰਹੀ ਹੈ। ਸੈਨੇਟ ਚੇਅਰਮੈਨ ਸਾਦਿਕ ਸਾਂਜਰਾਨੀ ਨੇ ਵੀ ਸਰਕਾਰ ਦੇ ਸਹਿਯੋਗੀ ਪਾਕਿਸਤਾਨ ਮੁਸਲਿਮ ਲੀਗ ਕਾਇਦ (ਪੀਐੱਮਐੱਲ-ਕਿਉ) ਨਾਲ ਸੰਪਰਕ ਕਰਕੇ ਵਿਰੋਧੀ ਧਿਰ ਖ਼ਿਲਾਫ਼ ਸਮਰਥਨ ਮੰਗਿਆ ਹੈ।

Comment here