ਇਸਲਾਮਾਬਾਦ-ਪਾਕਿਸਤਾਨ ਵਿਚ ਵਿਰੋਧੀ ਧਿਰਾਂ ਦੀ ਆਪਸੀ ਸਿਆਸੀ ਖਿੱਚੋਤਾਣ ਜਾਰੀ ਹੈ। ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਦੇ ਚੋਟੀ ਦੇ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੂਬਾਈ ਅਸੈਂਬਲੀਆਂ ਤੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਆਪਣੀ ਅਸਫਲਤਾ ਦਾ ਕਬੂਲਨਾਮਾ ਕਰਾਰ ਦਿੱਤਾ ਹੈ। ਸੱਤਾਧਾਰੀ ਗੱਠਜੋੜ ਦੇ ਨੇਤਾਵਾਂ ਨੇ ਖਾਨ ਦੇ ਇਸ ਫ਼ੈਸਲੇ ਨੂੰ ਸਰਕਾਰ ’ਤੇ ਜਲਦੀ ਚੋਣਾਂ ਦਾ ਐਲਾਨ ਕਰਨ ਲਈ ਦਬਾਅ ਬਣਾਉਣ ਦੀ ਅਸਫ਼ਲਤਾ ਕਰਾਰ ਦਿੱਤਾ। ਖਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਸੂਬਾਈ ਵਿਧਾਨ ਸਭਾਵਾਂ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਕਹਿ ਕੇ ਰਾਜਧਾਨੀ ਇਸਲਾਮਾਬਾਦ ਵੱਲ ਮਾਰਚ ਕਰਨ ਦੀ ਧਮਕੀ ਨੂੰ ਵਾਪਸ ਲੈ ਲਿਆ ਅਤੇ ਕਿਹਾ ਕਿ ਇਹ ਤਬਾਹੀ ਵੱਲ ਲੈ ਜਾਵੇਗਾ।
ਇਹ ਪ੍ਰਤੀਕਿਰਿਆ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਇਹ ਐਲਾਨ ਖਾਨ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਹਾਰ ਤੋਂ ਬਚਣ ਲਈ ਵਿਧਾਨ ਸਭਾਵਾਂ (ਅਸੈਂਬਲੀਆਂ) ਤੋਂ ਹਟਣ ਦਾ ਫੈਸਲਾ ਲਿਆ ਗਿਆ ਹੈ।’’ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਖਾਨ ਸੂਬਾਈ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦੇ ਆਪਣੇ ਐਲਾਨ ’ਤੇ ਅਮਲ ਕਰਨਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਦਾਅਵਾ ਕਿ ਉਹ ਵਿਧਾਨ ਸਭਾ ਤੋਂ ਅਸਤੀਫਾ ਦੇਣਗੇ, ਇਸ ਬਾਰੇ ਸਮਾਂ ਆਉਣ ’ਤੇ ਹੀ ਪਤਾ ਲੱਗ ਜਾਵੇਗਾ।
ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਖਾਨ ਸੰਘੀ ਸਰਕਾਰ ਨੂੰ ਡੇਗਣ ਲਈ ਆਏ ਸਨ ਪਰ ਆਪਣੀਆਂ ਦੋ ਸੂਬਾਈ ਸਰਕਾਰਾਂ ਨੂੰ ਡੇਗਣ ਦਾ ਐਲਾਨ ਕਰਦੇ ਹੋਏ ਵਾਪਸ ਚਲੇ ਗਏ। ਮੰਤਰੀ ਨੇ ਇਹ ਨਹੀਂ ਦੱਸਿਆ ਕਿ ਸਮੂਹਿਕ ਅਸਤੀਫਿਆਂ ਦੀ ਸਥਿਤੀ ’ਚ ਸਰਕਾਰ ਕੀ ਕਦਮ ਚੁੱਕੇਗੀ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਖਾਨ ਆਪਣੇ ਮਿਸ਼ਨ ’ਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਚੋਣਾਂ ਲਈ ਦਬਾਅ ਪਾਉਣ ਦੀ ਬਜਾਏ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ…ਅੱਜ ਮਹਿੰਗਾਈ ਸਮੇਤ ਸਾਰੀਆਂ ਸਮੱਸਿਆਵਾਂ ਉਸ ਦੇ ਸ਼ਾਸਨ ਦੀ ਦੇਣ ਹਨ।
ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ, ਜਿਨ੍ਹਾਂ ਦੀ ਸਰਕਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਨ ’ਤੇ ਨਿਰਭਰ ਹੈ, ਨੇ ਕਿਹਾ ਕਿ ਉਹ ਵਿਧਾਨ ਸਭਾ ਨੂੰ ਭੰਗ ਕਰਨ ਦੇ ਖਾਨ ਦੇ ਫੈਸਲੇ ਦਾ ਸਮਰਥਨ ਕਰਨਗੇ। ਇਕ ਬਿਆਨ ’ਚ ਉਨ੍ਹਾਂ ਕਿਹਾ, ‘‘ਮੈਂ ਇਮਰਾਨ ਖਾਨ ਦੇ ਸੱਦੇ ’ਤੇ ਇਕ ਮਿੰਟ ਦੇ ਅੰਦਰ ਪੰਜਾਬ ਵਿਧਾਨ ਸਭਾ ਭੰਗ ਕਰ ਦੇਵਾਂਗਾ।’’
ਇਮਰਾਨ ਨੇ ਹਾਰ ਤੋਂ ਬਚਣ ਲਈ ਵਿਧਾਨ ਸਭਾਵਾਂ ਤੋਂ ਹਟਣ ਦਾ ਲਿਆ ਫੈਸਲਾ-ਸਨਾਉੱਲਾ
![](https://panjabilok.net/wp-content/uploads/2022/11/rana.jpg)
Comment here