ਸਿਆਸਤਖਬਰਾਂਚਲੰਤ ਮਾਮਲੇ

ਇਮਰਾਨ ਨੇ ਲਾਹੌਰ ’ਚ ਮਾਰਚ ਦੀ ਕੀਤੀ ਅਗਵਾਈ

ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ’ਚ ਸੋਮਵਾਰ ਨੂੰ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੇ ਮਾਰਚ ਕੱਢਿਆ। ਉਥੇ, ਖਾਨ ਦੇ ਖਿਲਾਫ਼ ਦੋ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਸਲਾਮਾਬਾਦ ਪੁਲਸ ਇਥੇ ਪਹੁੰਚੀ। ਖਾਨ ਦੇ ਸਮਰਥਕਾਂ ਨੇ ਦਾਤਾ ਦਰਬਾਰ ਲਿਜਾ ਰਹੇ ਕਾਫ਼ਿਲੇ ’ਤੇ ਗੁਲਾਬ ਦੇ ਫੁੱਲ ਸੁੱਟੇ, ਜਿਥੇ ਉਹ ਆਪਣੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ।

Comment here