ਦੁਨੀਆ

ਇਮਰਾਨ ਨੇ ਭਾਰਤ ਤੋਂ ਮਿਲਿਆ ਗੋਲਡ ਮੈਡਲ ਵੇਚਿਆ-ਖਵਾਜ਼ਾ ਆਸਿਫ

ਇਸਲਾਮਾਬਾਦ-ਇਕ ਟੈਲੀਵਿਜ਼ਨ ਪ੍ਰੋਗਰਾਮ ਵਿਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੰਗੇ ਕ੍ਰਿਕਟ ਲਈ ਭਾਰਤ ਤੋਂ ਮਿਲਿਆ ਗੋਲਡ ਮੈਡਲ ਵੇਚ ਦਿੱਤਾ ਸੀ। ਆਸਿਫ ਨੇ ਕਿਹਾ ਕਿ ਇਮਰਾਨ ਖਾਨ ਨੇ ਉਹ ਗੋਲਡ ਮੈਡਲ ਵੇਚ ਦਿੱਤਾ ਹੈ, ਜੋ ਉਨ੍ਹਾਂ ਨੂੰ ਭਾਰਤ ਤੋਂ ਮਿਲਿਆ ਸੀ। ਆਸਿਫ ਨੇ ਇਮਰਾਨ ਖਾਨ ਵੱਲੋਂ ਵੇਚੇ ਗਏ ਗੋਲਡ ਮੈਡਲ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਰਿਪਰੋਟ ਮੁਤਾਬਕ 8 ਸਤੰਬਰ ਨੂੰ ਬਰਖ਼ਾਸਤ ਪ੍ਰਧਾਨ ਮੰਤਰੀ ਨੇ ਇਕ ਲਿਖਤ ਜਵਾਬ ਵਿਚ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੇ ਕਾਰਜਕਾਲ ’ਚ ਪ੍ਰਾਪਤ ਘੱਟ ਤੋਂ ਘੱਟ 4 ਤੋਹਫੇ ਵੇਚੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਾਨ ਦੀਆਂ ਹਰਕਤਾਂ ਨਾਜਾਇਜ਼ ਨਹੀਂ ਹਨ ਪਰ ਉਨ੍ਹਾਂ ’ਤੇ ਉੱਚ ਨੈਤਿਕ ਮਾਪਦੰਡਾਂ ਦੇ ਉਲਟ ਹੈ, ਜਿਨ੍ਹਾਂ ਬਾਰੇ ਖਾਨ ਨੇ ਹਮੇਸ਼ਾ ਗੱਲ ਕੀਤੀ ਸੀ।

Comment here