ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਇਮਰਾਨ ਨੇ ਕੁਰਸੀ ਲਈ ਸਭ ਤੋਂ ਵਫਾਦਾਰ ਦੀ ਦੇ ਦਿੱਤੀ ਬਲੀ: ਮਰੀਅਮ

ਇਸਲਾਮਾਬਾਦ- ਬੀਤੇ ਕਾਫੀ ਦਿਨਾਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ। ਆਖੀਰਕਾ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ‘ਤੇ ਵੋਟਿੰਗ ਵਾਲੇ ਦਿਨ ਗੈਰ-ਹਾਜ਼ਿਰੀ ਰਹਿਣ ਦੀ ਹਿਦਾਇਤ ਦੇ ਬਾਅਦ ਬੇਭਰੋਸੀ ਮਤੇ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹ ਵਿਰੋਧੀ ਦੇ ਨਿਸ਼ਾਨੇ ‘ਤੇ ਆ ਗਏ ਹਨ। ਪਾਕਿਸਤਾਨ ਮੁਸਲਿਮ ਲੀਗ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਅਤੇ ਲਾਹੌਰ ਤੋਂ ਰੈਲੀ ਸ਼ੁਰੂ ਕਰਨ ਵਾਲੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਦੇ ਨੇਤਾ ਹਮਜ਼ਾ ਸ਼ਹਿਬਾਜ਼ ਜ਼ਮੀਅਤ ਉਲੇਮਾ-ਏ-ਇਸਲਾਮ-ਫਜ਼ਲ ਅਤੇ ਹੋਰ ਪੀ.ਡੀ.ਐੱਮ. ਦਲਾਂ ਦੇ ਸਮਰਥਨਾਂ ਦੇ ਨਾਲ ਜੁੜਣ ਲਈ ਇਸਲਾਮਾਬਾਦ ਪਹੁੰਚੇ। ਨਵਾਜ਼ ਸ਼ਰੀਫ ਦੀ ਧੀ ਮਰੀਅਮ ਨੇ ਕਿਹਾ ਕਿ ਖਾਨ ਨੇ ਆਪਣੀ ਕੁਰਸੀ ਬਚਾਉਣ ਲਈ ਧਾਰਮਿਕ ਕਾਰਡ ਦੀ ਵਰਤੋਂ ਕੀਤੀ ਹੈ। ਉਸਨੇ ਨਾਲ ਹੀ ਆਪਣੇ ਸੰਸਦ ਮੈਂਬਰਾਂ ਨੂੰ ਰੋਕਣ ਨੂੰ ਲੈ ਕੇ ਵੀ ਇਮਰਾਨ ਖਾਨ ਦੀ ਆਲੋਚਨਾ ਕੀਤੀ।  ਪ੍ਰਧਾਨ ਮੰਤਰੀ ਖਾਨ ਵਲੋਂ ਉਨ੍ਹਾਂ ਦੇ ਸਮਰਥਨ ‘ਚ ਇਥੇ ਇਕ ਵਿਸ਼ਾਲ ਰੈਲੀ ਆਯੋਜਿਤ ਕਰਨ ਦੇ ਇਕ ਦਿਨ ਬਾਅਦ ਆਯੋਜਿਤ ਵਿਰੋਧੀ ਦਲ ਦੀ ਇਕ ਰੈਲੀ ‘ਚ ਮਰਿਅਮ ਨੇ ਕਿਹਾ ਕਿ, ‘ਮੈਂ ਤੁਹਾਨੂੰ ਚੁਣੌਤੀ ਦਿੰਦੀ ਹਾਂ ਕਿ ਤੁਸੀਂ ਅਵਿਸ਼ਵਾਸ ਪ੍ਰਸ਼ਤਾਵ ‘ਤੇ ਵੋਟਾਂ ਦੇ ਦਿਨ ਆਪਣੇ ਨਾਲ 172 ਸੰਸਦ ਮੈਂਬਰ ਲੈ ਕੇ ਆਏ। ਇਸਦੇ ਨਾਲ ਹੀ ਉਸਨੇ ਸਰਕਾਰ ਦੁਆਰਾ ਪਾਕਿਸਤਾਨ ਮੁਸਲਿਮ ਲੀਗ-ਕਾਇਦ ਪਾਰਟੀ ਦਾ ਸਮਰਥਨ ਹਾਸਲ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੂੰ ਦਰਕਿਨਾਰ ਕਰਨ ਦਾ ਦੋਸ਼ ਲਗਾਇਆ। ਮਰਿਅਮ ਨੇ ਕਿਹਾ, ‘ਤੁਸੀਂ ਆਪਣੀ ਸੱਤਾ ਬਚਾਉਣ ਲਈ ਆਪਣੇ ਸਭ ਤੋਂ ਭਰੋਸੇਮੰਦ ਆਦਮੀ ਪੰਜਾਬ ਦੇ ਮੁੱਖ ਮੰਤਰੀ ਬੁਜਦਾਰ ਨੂੰ ਬਲੀ ਦਾ ਬਕਰਾ ਬਣਾਇਆ, ਅਸੀਂ ਆਪਣੇ ਪੂਰੇ ਜੀਵਨ ‘ਚ ਅਜਿਹਾ ਅਹਿਸਾਨ ਫਰਾਮੋਸ਼ ਇਨਸਾਨ  ਨਹੀਂ ਦੇਖਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਨ ਨੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਵਿਦੇਸ਼ੀ ਸਾਜ਼ਿਸ਼ ਦਾ ਦਾਅਵਾ ਝੂਠਾ ਹੈ। ਮਰਿਅਮ ਨੇ ਇਕ ਦਿਨ ਪਹਿਲੇ ਰੈਲੀ ‘ਚ ਇਕ ਫਰਜ਼ੀ ਚਿੱਠੀ ਦਿਖਾਉਣ ਨੂੰ ਲੈ ਕੇ ਖਾਨ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਖਾਨ ਨੇ ਲੋਕਾਂ ਦਾ ਵਿਸ਼ਵਾਸ ਖੋਹ ਦਿੱਤਾ ਹੈ, ਜੋ ਹਾਲ ਦੇ ਮਹੀਨਿਆਂ ‘ਚ 16 ‘ਚੋਂ 15 ਉਪ ਚੋਣਾਂ ‘ਚ ਸੱਤਾਧਾਰੀ ਪਾਰਟੀ ਦੀ ਹਾਰ ਨਾਲ ਸਾਬਤ ਹੁੰਦਾ ਹੈ। ਕਈ ਹੋਰ ਪੀ.ਡੀ.ਐੱਮ. ਨੇਤਾਵਾਂ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੇ ਆਪਣੀ ਰੈਲੀ ਨੂੰ ਧਰਨੇ ‘ਚ ਬਦਲਣ ਦੀ ਵੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਅਵਿਸ਼ਵਾਸ ਪ੍ਰਸਤਾਵ ‘ਤੇ ਚੋਣਾਂ ਹੋਣ ਤੱਕ ਉਨ੍ਹਾਂ ਦੇ ਕਾਰਜਕਰਤਾਂ ਡੇਰਾ ਲਗਾਏ ਰਹਿਣਗੇ।

Comment here