ਇਸਲਾਮਾਬਾਦ-ਸੀਨੀਅਰ ਨੇਤਾ ਅਸਦ ਉਮਰ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ 45 ਸੰਸਦ ਮੈਂਬਰਾਂ ਨੇ ਪਾਰਟੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੁਕਮ ’ਤੇ ਸੋਮਵਾਰ ਨੂੰ ਸਮੂਹਿਕ ਤੌਰ ’ਤੇ ਨੈਸ਼ਨਲ ਅਸੈਂਬਲੀ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ। ਖਾਨ ਦੀ ਪਾਰਟੀ ਦੇ ਘੱਟੋ-ਘੱਟ 123 ਸੰਸਦ ਮੈਂਬਰਾਂ ਨੇ ਪਿਛਲੇ ਸਾਲ ਅਪ੍ਰੈਲ ’ਚ ਬੇਭਰੋਸਗੀ ਵੋਟ ’ਚ ਸੱਤਾ ਤੋਂ ਲਾਂਭੇ ਹੋਣ ਤੋਂ ਤੁਰੰਤ ਬਾਅਦ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ।
ਹਾਲਾਂਕਿ, ਸਪੀਕਰ (ਸਦਨ ਦੇ ਪ੍ਰਧਾਨ) ਰਾਜਾ ਪਰਵੇਜ਼ ਅਸ਼ਰਫ ਨੇ ਪਿਛਲੀ ਜੁਲਾਈ ’ਚ ਉਨ੍ਹਾਂ ’ਚੋਂ ਸਿਰਫ 11 ਦੇ ਅਸਤੀਫ਼ੇ ਸਵੀਕਾਰ ਕੀਤੇ ਸਨ ਅਤੇ ਕਿਹਾ ਸੀ ਕਿ ਬਾਕੀ ਸੰਸਦ ਮੈਂਬਰਾਂ ਨੂੰ ਤਸਦੀਕ ਲਈ ਨਿੱਜੀ ਤੌਰ ’ਤੇ ਬੁਲਾਇਆ ਜਾਵੇਗਾ। ਇਕ ਬੇਮਿਸਾਲ ਕਦਮ ’ਚ ਸਪੀਕਰ ਨੇ ਪਿਛਲੇ ਹਫ਼ਤੇ 69 ਹੋਰ ਅਸਤੀਫ਼ੇ ਸਵੀਕਾਰ ਕਰ ਲਏ, ਜਿਸ ਨਾਲ ਖਾਨ ਦੀ ਪਾਰਟੀ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ।
ਖਾਨ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਅਸਤੀਫ਼ਾ ਵਾਪਸ ਲੈਣ ਦਾ ਹੁਕਮ ਦਿੱਤਾ ਤਾਂ ਕਿ ਸਰਕਾਰ ਨੂੰ ਉਨ੍ਹਾਂ ਦੀ ਪਾਰਟੀ ਨੂੰ ਸੰਸਦ ’ਚ ਮੁੱਖ ਵਿਰੋਧੀ ਪਾਰਟੀ ਬਣੇ ਰਹਿਣ ਦੇਣ ਲਈ ਮਜਬੂਰ ਕੀਤਾ ਜਾ ਸਕੇ। ਅਸਦ ਉਮਰ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਸਦਨ ਦੇ ਸਪੀਕਰ ਅਸ਼ਰਫ ਨੂੰ ਈਮੇਲ ਭੇਜ ਕੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ।
ਇਮਰਾਨ ਦੇ 45 ਸੰਸਦ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ਾ ਲਿਆ ਵਾਪਸ

Comment here