ਸਿਆਸਤਖਬਰਾਂਚਲੰਤ ਮਾਮਲੇ

ਇਮਰਾਨ ਦੀ ਸਾਬਕਾ ਪਤਨੀ ਰੇਹਮ ਨੇ ਕੀਤਾ ਤੀਜਾ ਵਿਆਹ

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦਾ ਸੈਕਸ ਆਡੀਓ ਲੀਕ ਨੂੰ ਲੈ ਕੇ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਹੁਣ ਨਵੀਂ ਖਬਰ ਸਾਹਮਣੇ ਆਈ ਹੈ। ਇਮਰਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕਰ ਲਿਆ ਹੈ। ਰੇਹਮ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ। ਉਸ ਨੇ ਟਵਿੱਟਰ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਆਪਣੇ ਪਤੀ ਦਾ ਹੱਥ ਫੜਿਆ ਹੋਇਆ ਹੈ। ਇਸ ਤਸਵੀਰ ‘ਤੇ ਕੈਪਸ਼ਨ ‘Just Married’ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸ਼ੁੱਕਰਵਾਰ ਨੂੰ ਅਮਰੀਕਾ ਵਿਚ ਇਕ ਸਮਾਰੋਹ ਵਿਚ ਮਾਡਲ ਅਤੇ ਅਦਾਕਾਰ ਮਿਰਜ਼ਾ ਬਿਲਾਲ ਨਾਲ ਹੋਇਆ। 49 ਸਾਲਾ ਰੇਹਮ ਖਾਨ ਦਾ ਪਤੀ ਉਮਰ ਵਿਚ ਉਸ ਤੋਂ 13 ਸਾਲ ਛੋਟਾ ਹੈ। ਰੇਹਮ ਖਾਨ ਪਾਕਿਸਤਾਨੀ ਬ੍ਰਿਟਿਸ਼ ਪੱਤਰਕਾਰ ਹੈ ਅਤੇ ਇਸ ਤੋਂ ਪਹਿਲਾਂ ਉਸ ਦਾ ਇਮਰਾਨ ਖਾਨ ਨਾਲ ਵਿਆਹ ਹੋਇਆ ਸੀ ਜੋ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।
ਪਹਿਲਾ ਵਿਆਹ ਏਜਾਜ਼ ਰਹਿਮਾਨ ਨਾਲ ਹੋਇਆ ਸੀ ਜੋ ਇੱਕ ਪਾਕਿਸਤਾਨੀ ਮਨੋਵਿਗਿਆਨੀ ਸੀ। 2005 ‘ਚ ਪਹਿਲੀ ਵਾਰ ਤਲਾਕ ਹੋਣ ਤੋਂ ਬਾਅਦ ਰੇਹਮ ਖਾਨ ਨੇ 2014 ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵਿਆਹ ਕੀਤਾ ਸੀ। ਇਹ ਵਿਆਹ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਸਾਲ 2015 ‘ਚ ਦੋਹਾਂ ਵਿਚਾਲੇ ਤਲਾਕ ਹੋ ਗਿਆ। ਇਸ ਅਸਫਲ ਵਿਆਹ ਤੋਂ ਬਾਅਦ ਵੀ ਰੇਹਮ ਖਾਨ ਨੇ ਇੱਕ ਪਾਕਿਸਤਾਨੀ ਯੂਟਿਊਬ ਸ਼ੋਅ ਵਿੱਚ ਕਿਹਾ ਕਿ ਉਹ ਤੀਜੀ ਵਾਰ ਵਿਆਹ ਕਰਨ ਲਈ ਤਿਆਰ ਹੈ।
ਰੇਹਮ ਖਾਨ ਨੇ ਕਹੀ ਇਹ ਗੱਲ
ਰੇਹਮ ਖਾਨ ਦੇ ਨਵੇਂ ਪਤੀ ਦਾ ਨਾਂ ਮਿਰਜ਼ਾ ਬਿਲਾਲ ਬੇਗ ਹੈ। ਬੇਗ ਇੱਕ ਯੂਐਸ ਸਥਿਤ ਕਾਰਪੋਰੇਟ ਪੇਸ਼ੇਵਰ ਅਤੇ ਇੱਕ ਸਾਬਕਾ ਮਾਡਲ ਹੈ। ਰੇਹਮ ਦੀ ਤਰ੍ਹਾਂ ਉਸ ਦਾ ਵੀ ਪਹਿਲਾਂ ਦੋ ਵਾਰ ਵਿਆਹ ਹੋਇਆ ਸੀ। ਸ਼ੋਅ ‘ਚ ਜਦੋਂ ਰੇਹਮ ਖਾਨ ਤੋਂ ਉਸ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ ਕਿ ਉਹ ਆਪਣਾ ਪਿਆਰ ਲੱਭਣ ਅਤੇ ਇਕ ਵਾਰ ਫਿਰ ਵਿਆਹ ਕਰਨ ਲਈ ਤਿਆਰ ਹੈ। ਰੇਹਮ ਖਾਨ ਅਕਸਰ ਇਮਰਾਨ ਖਾਨ ‘ਤੇ ਨਿਸ਼ਾਨਾ ਵਿੰਨ੍ਹਦੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰੇਹਮ ਖਾਨ ਨੇ ਅਮਰੀਕਾ ‘ਚ ਆਪਣੇ ਮਾਤਾ-ਪਿਤਾ ਦੇ ਕੋਲ ਵਿਆਹ ਕਰਵਾਇਆ। ਇਸ ਦੌਰਾਨ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ।
ਰੇਹਮ ਖਾਨ ਚਿੱਟੇ ਰੰਗ ਦੀ ਵੈਡਿੰਗ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸਨੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਅਤੇ ਦੁਨੀਆ ਨੂੰ ਆਪਣੇ ਨਵੇਂ ਪਤੀ ਨਾਲ ਜਾਣੂ ਕਰਵਾਇਆ। ਰੇਹਮ ਖਾਨ ਨੇ ਇਹ ਵਿਆਹ ਅਜਿਹੇ ਸਮੇਂ ‘ਚ ਕੀਤਾ ਹੈ ਜਦੋਂ ਉਨ੍ਹਾਂ ਦੇ ਸਾਬਕਾ ਪਤੀ ਇਮਰਾਨ ਖਾਨ ਸੈਕਸ ਆਡੀਓ ਲੀਕ ਨੂੰ ਲੈ ਕੇ ਵਿਵਾਦਾਂ ‘ਚ ਹਨ। ਇਮਰਾਨ ਖਾਨ ਦੇ ਤਿੰਨ ਆਡੀਓ ਲੀਕ ਹੋਏ ਹਨ। ਇਸ ਵਿੱਚ ਉਹ ਬਹੁਤ ਹੀ ਅਸ਼ਲੀਲ ਗੱਲਾਂ ਕਰ ਰਿਹਾ ਹੈ।

Comment here