ਅਪਰਾਧਸਿਆਸਤਖਬਰਾਂ

ਇਮਰਾਨ ਦੀ ਭ੍ਰਿਸ਼ਟਾਚਾਰ ਮਾਮਲੇ ’ਚ ਜ਼ਮਾਨਤ 3 ਦਿਨ ਵਧਾਈ

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹਾਈ ਕੋਰਟ ਨੇ ਅਲ ਕਾਦਿਰ ਟਰਸਟ ਭ੍ਰਿਸ਼ਟਾਚਾਰ ਮਾਮਲੇ ਵਿਚ ਜ਼ਮਾਨਤ 3 ਦਿਨ ਵਧਾ ਦਿੱਤੀ ਅਤੇ ਉਨ੍ਹਾਂ ਨੂੰ ਸਬੰਧਤ ਜਵਾਬਦੇਹੀ ਲਈ ਅਦਾਲਤ ਵਿਚ ਜਾਣ ਦਾ ਨਿਰਦੇਸ਼ ਦਿੱਤਾ। ਇਹ ਹੁਕਮ ਜਸਟਿਸ ਮਿਯਾਂਗੁਲ ਹਸਨ ਔਰੰਗਜ਼ੇਬ ਦੀ ਅਗਵਾਈ ਵਾਲੇ ਬੈਂਚ ਨੇ ਜਾਰੀ ਕੀਤਾ। ਹਾਈ ਕੋਰਟ ਕੰਪਲੈਕਸ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਮਰਾਨ ਖਾਨ ਜਿਥੇ 100 ਤੋਂ ਜ਼ਿਆਦਾ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਉਥੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ (ਤੋਹਫਾ) ਅਤੇ ਅਲ ਕਾਦਿਰ ਟਰਸਟ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਅਲ ਕਾਦਿਰ ਟਰਸਟ ਮਾਮਲੇ ਵਿਚ ਦੋਸ਼ ਹੈ ਕਿ ਪੀ. ਟੀ. ਆਈ. ਪ੍ਰਮੁੱਖ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ 50 ਅਰਬ ਰੁਪਏ ਨੂੰ ਵੈਧ ਬਣਾਉਣ ਲਈ ਇਕ ਰੀਅਲ ਅਸਟੇਟ ਫਰਮ ਤੋਂ ਅਰਬਾਂ ਰੁਪਏ ਅਤੇ ਜ਼ਮੀਨ ਹਾਸਲ ਕੀਤੀ ਸੀ। ਇਸ ਦਰਮਿਆਨ, ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਅਲ ਕਾਦਿਰ ਟਰਸਟ ਮਾਮਲੇ ਵਿਚ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੇ ਜਾਂਚ ਅਧਿਕਾਰੀ ਮੀਆਂ ਉਮੇਰ ਨਦੀਮ ਦੇ ਇਹ ਕਹਿਣ ਤੋਂ ਬਾਅਦ ਵਿਅਰਥ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਬੁਸ਼ਰਾ ਬੀਬੀ ਨੂੰ 31 ਮਈ ਤੱਕ ਲਈ ਜ਼ਮਾਨਤ ਦੇ ਦਿੱਤੀ ਸੀ।

Comment here