ਦੁਨੀਆ

ਇਮਰਾਨ ਦੀ ਆਰ ਐਸ ਐਸ ਵੱਲ ਉਂਗਲ, ਤਾਲਿਬਾਨ ਬਾਰੇ ਖਾਮੋਸ਼ੀ…

ਤਾਸ਼ਕੰਦ–ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿਚ ਇਕ ਸੰਮੇਲਨ ਵਿਚ ਹਿੱਸਾ ਲੈਣ ਪੁੱਜੇ, ਜਿਥੇ ਭਾਰਤ ਨਾਲ ਦੋਸਤੀ ਬਾਰੇ ਜਦ ਸਵਾਲ ਹੋਇਆ ਤਾਂ  ਉਹਨਾਂ  ਨੇ ਆਰ ਐਸ ਐਸ  ਨੂੰ ਭਾਰਤ-ਪਾਕਿਸਤਾਨ ਦੀ ਦੋਸਤੀ ਵਿਚ ਦੀਵਾਰ ਦੱਸਿਆ। ਕੀ ਗੱਲਬਾਤ ਅਤੇ ਅੱਤਵਾਦ ਇਕੱਠੇ ਚੱਲ ਸਕਦੇ ਹਨ? ਇਹ ਭਾਰਤ ਵੱਲੋਂ ਤੁਹਾਨੂੰ ਸਿੱਧਾ ਪ੍ਰਸ਼ਨ ਹੈ। ਪੱਤਰਕਾਰ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਇਮਰਾਨ ਨੇ ਆਰ. ਐੱਸ. ਐੱਸ. ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਕੁੜੱਤਣ ਲਈ ਜ਼ਿੰਮੇਵਾਰ ਠਹਿਰਾਇਆ, ਕਿਹਾ ਕਿ ਭਾਰਤ ਨੂੰ ਤਾਂ ਅਸੀਂ ਕਹਿ ਰਹੇ ਹਾਂ ਕਿ ਇਕ ਸਭਿਅਕ ਹਮਸਾਏ ਵਾਂਗ ਇਕੱਠੇ ਰਹੀਏ ਪਰ ਕੀ ਕਰੀਏ ਆਰ.ਐਸ.ਐਸ. ਦੀ ਵਿਚਾਰਧਾਰਾ ਰਾਹ ਵਿਚ ਰੁਕਾਵਟ ਬਣ ਕੇ ਆ ਗਈ ਹੈ। ਇਸ ਤੋਂ ਬਾਅਦ, ਜਦੋਂ ਰਿਪੋਰਟਰ ਨੇ ਤਾਲਿਬਾਨ ਬਾਰੇ ਸਵਾਲ ਪੁੱਛੇ ਤਾਂ ਇਮਰਾਨ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਥੋਂ ਤੁਰਦੇ ਬਣੇ।

 

Comment here