ਅਪਰਾਧਸਿਆਸਤਖਬਰਾਂ

ਇਮਰਾਨ ਦੀਆਂ ਗ਼ਲਤੀਆਂ ਕਾਰਨ ਦੇਸ਼ ਇਕ ਅਰਬ ਦੀ ਭੀਖ ਮੰਗ ਰਿਹੈ : ਮਰੀਅਮ ਨਵਾਜ਼

ਲਾਹੌਰ-ਪਾਕਿਸਤਾਨ ਦੀ ਅਰਥਵਿਵਸਥਾ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦੇਸ਼ ਵਾਸ਼ਿੰਗਟਨ ਸਥਿਤ ਆਈ. ਐੱਮ. ਐੱਫ. ਤੋਂ 1.1 ਅਰਬ ਅਮਰੀਕੀ ਡਾਲਰ ਦੀ ਬਹੁਤ ਜ਼ਰੂਰੀ ਫੰਡਿੰਗ ਦੀ ਉਡੀਕ ਕਰ ਰਿਹਾ ਹੈ। ਪਾਕਿਸਤਾਨ ਮੁਸਲਿਮ ਲੀਗ (ਐਨ) (ਪੀ. ਐੱਮ. ਐੱਲ-ਐੱਨ) ਦੀ ਸੀਨੀਅਰ ਆਗੂ ਮਰੀਅਮ ਨਵਾਜ਼ ਨੇ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ) ਲਈ ਇਕ ਬੰਧਕ ਹੈ ਅਤੇ ਉਸ ਨਾਲ ‘ਬਸਤੀ’ ਦੀ ਤਰ੍ਹਾ ਵਿਵਹਾਰ ਕਰ ਰਿਹਾ ਹੈ। ਮਰੀਅਮ ਨਵਾਜ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਲੋਬਲ ਰਿਣਦਾਤਾ ਨਾਲ ਪਿਛਲੇ ਸਮਝੌਤਿਆਂ ਦੀ ਉਲੰਘਣਾ ਕਰਨ ਦੀ ਆਲੋਚਨਾ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੀਆਂ ਗ਼ਲਤੀਆਂ ਕਾਰਨ ਦੇਸ਼ ਇਕ ਅਰਬ ਰੁਪਏ ਦੀ ਭੀਖ ਮੰਗ ਰਿਹਾ ਹੈ।
ਮਰੀਅਮ ਨੇ ਸੋਮਵਾਰ ਨੂੰ ਲਾਹੌਰ ਦੇ ਮਾਡਲ ਟਾਊਨ ‘ਚ ਨੌਜਵਾਨਾਂ ਤੇ ਸੋਸ਼ਲ ਮੀਡੀਆ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਈ. ਐੱਸ. ਐੱਫ. ਸਾਡੇ ‘ਤੇ ਭਰੋਸਾ ਕਰਨ ਲਈ ਤਿਆਰ ਹੈ। ਪਾਕਿਸਤਾਨ ਆਈ. ਐੱਮ. ਐਫ. ਦਾ ਬੰਧਕ ਹੈ ਅਤੇ ਉਹ ਦੇਸ਼ ਦੇ ਵਾਲ ਇਹ ‘ਬਸਤੀ’ ਦੇ ਵਾਂਗ ਵਿਵਹਾਰ ਕਰ ਰਿਹਾ ਹੈ। ਜੇਕਰ ਅਸੀਂ ਇਸ ‘ਚੋਂ ਨਿਕਲਣ ਦਾ ਕੋਸ਼ਿਸ਼ ਵੀ ਕਰਦੇ ਹਾਂ ਤਾਂ ਵੀ ਨਿਕਲ ਨਹੀਂ ਸਕਦੇ। ਪਾਕਿਸਤਾਨੀ ਅਖਬਾਰ ‘ਡਾਅਨ’ ਦੀ ਇਕ ਰਿਪੋਰਟ ਮੁਤਾਬਕ ਮਰੀਅਮ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਦੀ ਪਿਛਲੇ ਆਈ. ਐੱਮ. ਐੱਫ. ਸਮਝੌਤੇ ਦੀ ਉਲੰਘਣਾ ਕਰਨ ਲਈ ਵੀ ਸਖ਼ਤ ਆਲੋਚਨਾ ਕੀਤੀ।

Comment here