ਇਸਲਾਮਾਬਾਦ-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੈ ਕੇ ਇਕ ਵਾਰ ਫਿਰ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਹੁਣ ਇਕ ਔਰਤ ਨੇ ਉਸ ‘ਤੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਚਲਾਉਣ ਦਾ ਗੰਭੀਰ ਦੋਸ਼ ਲਗਾਇਆ ਹੈ। ਕਸ਼ਾਨਾ ਵੈਲਫੇਅਰ ਹਾਊਸ ਦੀ ਸਾਬਕਾ ਸੁਪਰਡੈਂਟ ਅਫਾਸ਼ਾ ਲਤੀਫ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ ਦੀ ਸਜ਼ਾ ਕੱਟ ਰਹੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਤੀਜੀ ਪਤਨੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦੇਸ਼ ਵਿੱਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਚਲਾਉਂਦੇ ਸਨ।
ਅਫਾਸ਼ਾ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਨਾਥ ਆਸ਼ਰਮ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੁੰਦਾ ਸੀ। ਖ਼ੁਦ ਇੱਕ ਅਨਾਥ ਆਸ਼ਰਮ ਦੀ ਸੁਪਰਡੈਂਟ ਰਹਿ ਚੁੱਕੀ ਅਫਾਸ਼ਾ ਲਤੀਫ਼ ਦੇ ਇਸ ਦੋਸ਼ ਨੇ ਪਾਕਿਸਤਾਨ ਦੀ ਸਿਆਸਤ ਵਿੱਚ ਨਵਾਂ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਪਾਕਿਸਤਾਨ ਦੇ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਅਫਾਸ਼ਾ ਲਤੀਫ ਨੇ ਕਿਹਾ ਕਿ ਸੈਕਸ ਰੈਕੇਟ ਚਲਾਉਣ ਅਤੇ ਲੜਕੀਆਂ ਨਾਲ ਜਿਨਸੀ ਹਿੰਸਾ ਵਰਗੇ ਅਪਰਾਧ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਉਰਫ ਪਿੰਕੀ ਪਿਰਨੀ ਦੇ ਕਹਿਣ ‘ਤੇ ਕੀਤੇ ਗਏ ਸਨ।
ਲਤੀਫ ਨੇ ਕਿਹਾ ਕਿ ਪੀਐੱਮ ਦੀ ਰਿਹਾਇਸ਼ ‘ਤੇ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਅੱਜ ਵੀ ਕਈ ਲੜਕੀਆਂ ਲਾਪਤਾ ਹਨ ਅਤੇ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਲਤੀਫ ਦਾ ਕਹਿਣਾ ਹੈ ਕਿ ਲੜਕੀਆਂ ‘ਤੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਜਾਂਦਾ ਸੀ।
ਅਫਾਸ਼ਾ ਲਤੀਫ ਨੇ ਕਿਹਾ ਕਿ ਅਨਾਥ ਲੜਕੀਆਂ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਤਸੀਹੇ ਦਿੱਤੇ ਗਏ। ਕੁਝ ਲੜਕੀਆਂ ਦੇ ਪ੍ਰਾਈਵੇਟ ਪਾਰਟਸ ਤੋਂ ਇੰਨਾ ਜ਼ਿਆਦਾ ਖੂਨ ਵਹਿ ਰਿਹਾ ਸੀ ਕਿ ਉਨ੍ਹਾਂ ਦੀ ਸਰਜਰੀ ਕਰਨੀ ਪਈ। ਉਨ੍ਹਾਂ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਨਾਲ ਅਜਮਲ ਚੀਮਾ ਦਾ ਵੀ ਜ਼ਿਕਰ ਕੀਤਾ। ਚੀਮਾ ਖਾਨ ਜੋੜੇ ਦੇ ਕਰੀਬੀ ਮੰਨੇ ਜਾਂਦੇ ਹਨ।
ਇਮਰਾਨ ਤੇ ਬੁਸ਼ਰਾ ਬੀਬੀ ਚਲਾਉਂਦੇ ਸਨ ਸੈਕਸ ਰੈਕੇਟ : ਅਫਾਸ਼ਾ ਲਤੀਫ

Comment here