ਅਪਰਾਧਸਿਆਸਤਖਬਰਾਂ

ਇਮਰਾਨ ‘ਤੇ ਫੌਜੀ ਅਦਾਲਤ ‘ਚ ਚਲਾਇਆ ਜਾਵੇਗਾ ਮੁਕੱਦਮਾ : ਸਨਾਉੱਲਾ

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 9 ਮਈ ਨੂੰ ਫੌਜੀ ਟਿਕਾਣਿਆਂ ‘ਤੇ ਹੋਏ ਹਮਲਿਆਂ ਲਈ ਜ਼ਿੰਮੇਵਾਰ ਦੱਸਦਿਆ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਖਾਨ ‘ਤੇ ਫੌਜੀ ਅਦਾਲਤ ‘ਚ ਮੁਕੱਦਮਾ ਚਲਾਇਆ ਜਾਵੇਗਾ। ਡਾਨ ਨਿਊਜ਼ ਦੇ ਇੱਕ ਸ਼ੋਅ ਵਿੱਚ ਸਨਾਉੱਲ੍ਹਾ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਖਾਨ (70) ‘ਤੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਫੌਜੀ ਟਿਕਾਣਿਆਂ ‘ਤੇ ਹਮਲੇ ਦੀ ਨਿੱਜੀ ਯੋਜਨਾ ਬਣਾਉਣ ਦਾ ਦੋਸ਼ ਲਾਇਆ।
ਮੰਤਰੀ ਨੇ ਕਿਹਾ ਕਿ ਦਾਅਵੇ ਨੂੰ ਸਾਬਤ ਕਰਨ ਲਈ ਸਬੂਤ ਮੌਜੂਦ ਹਨ। ਇਹ ਪੁੱਛੇ ਜਾਣ ‘ਤੇ ਕਿ ਕੀ ਖਾਨ ‘ਤੇ ਫੌਜੀ ਅਦਾਲਤ ‘ਚ ਮੁਕੱਦਮਾ ਚਲਾਇਆ ਜਾਵੇਗਾ, ਗ੍ਰਹਿ ਮੰਤਰੀ ਨੇ ਕਿਹਾ, ”ਬਿਲਕੁਲ, ਅਜਿਹਾ ਕਿਉਂ ਨਹੀਂ ਹੋਣਾ ਚਾਹੀਦਾ? ਉਨ੍ਹਾਂ ਵੱਲੋਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ‘ਯੋਜਨਾਬੰਦੀ’ ਅਤੇ ਫਿਰ ਉਸ ਨੂੰ ਅੰਜ਼ਾਮ ਦੇਣਾ, ਮੇਰੀ ਸਮਝ ਵਿੱਚ, ਇੱਕ ਫੌਜੀ ਅਦਾਲਤ ਵਿੱਚ ਮੁਕੱਦਮੇ ਦੇ ਯੋਗ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਫੌਜੀ ਟਿਕਾਣਿਆਂ ‘ਤੇ ਹਮਲੇ ਦੀ ਤਿਆਰੀ ਇਮਰਾਨ ਖਾਨ ਦੀ ਪਹਿਲ ਅਤੇ ਉਕਸਾਉਣ ‘ਤੇ ਕੀਤੀ ਗਈ ਸੀ। ਮੰਤਰੀ ਨੇ ਦੋਸ਼ ਲਾਇਆ ਕਿ ਖਾਨ ਇਸ ਸਾਰੇ ਵਿਵਾਦ ਦੇ ਪਿੱਛੇ ਮਾਸਟਰ ਮਾਈਂਡ ਸੀ। ਇਹ ਪੁੱਛੇ ਜਾਣ ‘ਤੇ ਕਿ ਖਾਨ ਜੇਲ੍ਹ ਤੋਂ ਵੀ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਕਿਵੇਂ ਗੱਲਬਾਤ ਕਰ ਸਕੇ, ਮੰਤਰੀ ਨੇ ਕਿਹਾ, “ਇਹ ਸਭ (ਯੋਜਨਾ) ਉਨ੍ਹਾਂ ਦੇ ਜੇਲ੍ਹ ਜਾਣ ਤੋਂ ਪਹਿਲਾਂ ਤੈਅ ਕੀਤਾ ਗਿਆ ਸੀ ਕਿ ਕੌਣ ਅਤੇ ਕਿੱਥੇ ਕਰੇਗਾ।”

Comment here