ਵਾਸ਼ਿੰਗਟਨ- ਪਾਕਿਸਤਾਨ ਵਿੱਚ ਡੂੰਘੇ ਸਿਆਸੀ ਸੰਕਟ ਦੇ ਵਿਚਕਾਰ, ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਮੀਡੀਆ ਨੂੰ ਸਾਂਝੇ ਕੀਤੇ ਗਏ ਖੁਫੀਆ ਪੱਤਰ ਨੂੰ ਹੁਣ ਅਮਰੀਕਾ ਨੇ ਝੂਠਾ ਕਰਾਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਪੱਸ਼ਟ ਕਿਹਾ ਕਿ ਇਸ ਵਿਚ ਅਮਰੀਕਾ ਦਾ ਕੋਈ ਹੱਥ ਨਹੀਂ ਹੈ। ਇਮਰਾਨ ਖਾਨ ਝੂਠੇ ਦੋਸ਼ ਲਗਾ ਰਹੇ ਹਨ। ਅਮਰੀਕੀ ਬੁਲਾਰੇ ਨੇ ਕਿਹਾ ਕਿ ਸਾਡੇ ਵੱਲੋਂ ਅਜਿਹਾ ਕੋਈ ਪੱਤਰ ਕਿਸੇ ਪਾਕਿਸਤਾਨੀ ਅਧਿਕਾਰੀ ਨੂੰ ਨਹੀਂ ਦਿੱਤਾ ਗਿਆ ਹੈ। ਬੁਲਾਰੇ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਪੈਦਾ ਹੋਏ ਸਿਆਸੀ ਸੰਕਟ ਵਿੱਚ ਇਸ ਦਾ ਕੋਈ ਦਖਲ ਨਹੀਂ ਹੈ। ਇਸ ਵਿੱਚ ਕਿਸੇ ਵੀ ਅਮਰੀਕੀ ਏਜੰਸੀ ਦਾ ਕੋਈ ਹੱਥ ਨਹੀਂ ਹੈ। ਸਰਕਾਰ ਨੂੰ ਬਚਾਉਣ ਲਈ ਪੀਐੱਮ ਇਮਰਾਨ ਨੇ ਗੁਪਤ ਲੈਟਰ ਬੰਬ ਦੀ ਆਖਰੀ ਚਾਲ ਖੇਡੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਵਿਦੇਸ਼ੀ ਤਾਕਤਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਸਰਕਾਰ ਨੂੰ ਡੇਗਣ ਲਈ ਉਸ ਖ਼ਿਲਾਫ਼ ਸਾਜ਼ਿਸ਼ ਰਚੀ ਸੀ। ਇਮਰਾਨ ਨੇ ਬੁੱਧਵਾਰ ਨੂੰ ਮੀਡੀਆ ਦੇ ਸਾਹਮਣੇ ਇਸ ਨਾਲ ਜੁੜਿਆ ਇੱਕ ਧਮਕੀ ਭਰਿਆ ਪੱਤਰ ਪੇਸ਼ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਇਸ ਦਸਤਾਵੇਜ਼ ਨੂੰ ਪੂਰੀ ਤਰ੍ਹਾਂ ਅਸਲੀ ਕਰਾਰ ਦਿੱਤਾ। ਪਰ ਹੁਣ ਅਮਰੀਕਾ ਨੇ ਇਸ ਨੂੰ ਝੂਠ ਦੱਸਿਆ ਹੈ।
Comment here