ਅਪਰਾਧਸਿਆਸਤਖਬਰਾਂਦੁਨੀਆ

ਇਮਰਾਨ ਖਾਨ ਪਾਕਿ ਨੂੰ ਤਾਲਿਬਾਨੀ ਰਾਹ ਤੇ ਲਿਜਾ ਰਿਹੈ

ਇਸਲਾਮਾਬਾਦ-ਹੁਣੇ ਜਿਹੇ ਇਮਰਾਨ ਨੇ ਇਸਲਾਮ ਦੀ ਸਹੀ ਤਸਵੀਰ ਪੇਸ਼ ਕਰਨ ਦੇ ਬਹਾਨੇ ‘ਰਹਿਮਤੁਲ ਲੀਲ ਆਲਮੀਨ ਅਥਾਰਿਟੀ’ ਦੇ ਗਠਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਸੰਕੇਤ ਦਿੱਤਾ ਸੀ ਕਿ ਉਹ ਪਾਕਿਸਤਾਨ ਨੂੰ ਵੀ ਇਸਲਾਮਿਕ ਸਮੂਹ ਦੀ ਰਾਹ ’ਤੇ ਲਿਜਾਣਾ ਚਾਹੁੰਦੇ ਹਨ। ਇਸ ਅਥਾਰਿਟੀ ਦਾ ਕੰਮ ਪਾਕਿਸਤਾਨ ਦੀ ਸਿੱਖਿਆ ਵਿਵਸਥਾ ਨੂੰ ਸ਼ਰੀਆ ਮੁਤਾਬਕ ਬਦਲਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਨੇ ਇਕ ਤਰ੍ਹਾਂ ਨਾਲ ਦੇਸ਼ ਵਿਚ ‘ਤਾਲਿਬਾਨ ਦੀ ਨੀਂਹ’ ਰੱਖ ਦਿੱਤੀ ਹੈ।
ਜੇਕਰ ਤਾਲਿਬਾਨ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਕੱਟੜਪੰਥੀ ਸੰਗਠਨ ਹੈ। ਇਸ ਦੀ ਸ਼ੁਰੂਆਤ ਵੀ ਵਿਦਿਆਰਥੀ ਸੰਗਠਨ ਦੇ ਤੌਰ ’ਤੇ ਹੋਈ ਸੀ। ਇਹ ਵੀ ਖੁਦ ਨੂੰ ਇਸਲਾਮ ਅਤੇ ਸ਼ਰੀਆ ਦਾ ਪੈਰੋਕਾਰ ਦੱਸਦੇ ਹਨ। ਉੱਥੇ ਇਮਰਾਨ ਨੇ ਕਈ ਥਾਵਾਂ ’ਤੇ ਅਹਿੰਸਾ ਦਾ ਸਮਰਥਨ ਕੀਤਾ ਹੈ ਪਰ ਸ਼ਰੀਆ ਕਾਨੂੰਨ ਦੇ ਨਾਮ ’ਤੇ ਬੇਰਹਿਮੀ ਕਰਨ ਵਾਲੇ ਸੰਗਠਨ ਦੀ ਇਮਰਾਨ ਤਾਰੀਫ਼ ਕਰਦੇ ਦੇਖੇ ਗਏ ਹਨ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਆਪਣੇ ਦੇਸ਼ ਨੂੰ ਵੀ ਤਾਲਿਬਾਨ ਦੇ ਰਸਤੇ ’ਤੇ ਲਿਜਾਣਾ ਚਾਹੁੰਦੇ ਹਨ।
ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ’ਅਸ਼ਰਾ-ਏ-ਰਹਿਮਤ-ਉਲ-ਲਿਲ-ਅਲਾਮਿਨ’ ਸੰਮੇਲਨ ਨੂੰ ਸੰਬੋਧਿਤ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਨਵੀਂ ਅਥਾਰਿਟੀ ਵਿਚ ਵਿਦਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੂੰ ਇਸ ਗੱਲ ’ਤੇ ਖੋਜ ਦਾ ਕੰਮ ਸੌਂਪਿਆ ਜਾਵੇਗਾ ਕਿ ਬੱਚਿਆਂ ਅਤੇ ਬਾਲਗਾਂ ਵਿਚ ਪੈਗੰਬਰ ਦੀਆਂ ਸਿੱਖਿਆਵਾਂ ਨੂੰ ਕਿਵੇਂ ਫੈਲਾਇਆ ਜਾਵੇ। ਨਾਲ ਹੀ ਦੁਨੀਆ ਨੂੰ ਇਹ ਦੱਸਣਾ ਹੋਵੇਗਾ ਕਿ ਅਸਲ ਵਿਚ ਇਸਲਾਮ ਕੀ ਹੈ।
ਇਮਰਾਨ ਖਾਨ ਨੇ ਕਿਹਾ ਕਿ ਇਸ ਅਥਾਰਿਟੀ ਜ਼ਰੀਏ ਸਕੂਲਾਂ ਦੇ ਪਾਠਕ੍ਰਮ ਦੀ ਨਿਗਰਾਨੀ ਕੀਤੀ ਜਾਵੇਗੀ। ਨਾਲ ਹੀ ਅਥਾਰਿਟੀ ਦਾ ਹਿੱਸਾ ਬਣਨ ਵਾਲੇ ਵਿਦਵਾਸ ਸਾਨੂੰ ਇਹ ਦੱਸਣਗੇ ਕੀ ਪਾਠਕ੍ਰਮ ਨੂੰ ਬਦਲਣ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਅਥਾਰਿਟੀ ਜ਼ਰੀਏ ਦੂਜੇ ਧਰਮਾਂ ਦੀ ਵੀ ਸਿੱਖਿਆ ਦਿੱਤੀ ਜਾਵੇਗੀ।
ਇਮਰਾਨ ਖਾਨ ਨੇ ਕਿਹਾ ਕਿ ਅਥਾਰਿਟੀ ਨੂੰ ਆਪਣੀ ਸੰਸਕ੍ਰਿਤੀ ਮੁਤਾਬਕ ਕਾਰਟੂਨ ਬਣਾਉਣ ਦਾ ਕੰਮ ਵੀ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਾਰਟੂਨ ਸਾਡੇ ਬੱਚਿਆਂ ਨੂੰ ਵਿਦੇਸ਼ੀ ਸੱਭਿਆਚਾਰ ਦਿਖਾ ਰਹੇ ਹਨ। ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਪਰ ਉਹਨਾਂ ਨੂੰ ਵਿਕਲਪ ਦੇ ਸਕਦੇ ਹਾਂ। ਇਸ ਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਅਥਾਰਿਟੀ ਪਾਕਿਸਤਾਨ ਸਮਾਜ ’ਤੇ ਪੱਛਮੀ ਸੱਭਿਅਤਾ ਦੇ ਫਾਇਦੇ-ਨੁਕਸਾਨ ਦਾ ਵੀ ਮੁਲਾਂਕਣ ਕਰੇਗੀ। ਇਮਰਾਨ ਮੁਤਾਬਕ ਜਦੋਂ ਅਸੀਂ ਦੇਸ਼ ਵਿਚ ਪੱਛਮੀ ਸੱਭਿਅਤਾ ਲਿਆਂਦੇ ਹਾਂ ਤਾਂ ਇਸ ਦਾ ਮੁਲਾਂਕਣ ਕਰਨ ਦੀ ਲੋੜ ਹੁੰਦੀ ਹੈ ਕਿ ਇਸ ਦਾ ਸਾਨੂੰ ਕੀ ਨੁਕਸਾਨ ਹੋ ਰਿਹਾ ਹੈ। ਇੱਥੇ ਦੱਸ ਦਈਏ ਕਿ ਸ਼ਰੀਆ ਕਾਨੂੰਨ ਦੁਨੀਆ ਦਾ ਸਭ ਤੋਂ ਖਤਰਨਾਕ ਕਾਨੂੰਨ ਹੈ। ਇਸ ਵਿਚ ਚੋਰੀ ਕਰਨ ਵਾਲੇ ਇਨਸਾਨ ਦੇ ਦੋਵੇਂ ਹੱਥ ਕੱਟ ਦਿੱਤੇ ਜਾਂਦੇ ਹਨ।

Comment here