ਸਿਆਸਤਖਬਰਾਂਦੁਨੀਆ

ਇਮਰਾਨ ਖਾਨ ਨੇ ਮੰਨਿਆ ਕਿ ਨਹੀਂ ਆ ਸਕਿਆ ਮੁਲਕ ਚ ਬਦਲਾਅ

ਇਸਲਾਮਾਬਾਦ-ਇਮਰਾਨ ਖਾਨ ਬੀਤੇ ਦਿਨਾਂ ਪਹਿਲਾਂ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਉਸ ਨੇ ਮੰਨਿਆ ਕਿ ਉਹ ਪਾਕਿਸਤਾਨ ਨੂੰ ਬਦਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ। ਹਾਲਾਂਕਿ ਇਮਰਾਨ ਖਾਨ ਨੇ ਆਪਣੀ ਅਸਫਲਤਾ ਦਾ ਦੋਸ਼ ਦੇਸ਼ ਦੇ ਸਿਸਟਮ ‘ਤੇ ਲਗਾਇਆ ਹੈ। ਪਾਕਿਸਤਾਨ ਦੀ ਡਿੱਗਦੀ ਆਰਥਿਕਤਾ ਇਸ ਨੂੰ ਅਸਫਲ ਦੇਸ਼ ਬਣਾਉਣ ਵੱਲ ਵਧ ਰਹੀ ਹੈ। ਹੁਣ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਜਿਹਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਖੁਦ ਕਬੂਲ ਕੀਤਾ ਹੈ ਕਿ ਉਹ ਹੁਣ ਹਾਰ ਗਏ ਹਨ। ਹੁਣ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ। ਉਹ ਹੁਣ ਪਾਕਿਸਤਾਨ ਦੇ ਹਾਲਾਤ ਸੁਧਾਰਨ ਦੇ ਸਮਰੱਥ ਨਹੀਂ ਹੈ। ਨਿਰਯਾਤ, ਲੋਕਾਂ ਦੀ ਹਾਲਤ ਸੁਧਾਰੀ ਅਤੇ ਗ਼ਰੀਬੀ ਕਿਵੇਂ ਦੂਰ ਕੀਤੀ ਜਾ ਸਕਦੀ ਦੇ ਸਵਾਲ ’ਤੇ ਖਾਨ ਨੇ ਕਿਹਾ ਕਿ ਨਿਰਯਾਤ ਵਧਾਉਣਾ, ਆਯਾਤ ਦੇ ਬਦਲ ਲੱਭਣਾ ਅਤੇ ਗ਼ਰੀਬੀ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਸਰਕਾਰ ਦੀਆਂ ਤਰਜੀਹਾਂ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜ਼ਿੰਮੇਵਾਰੀ ਬਿਊਰੋ ਦੀਆਂ ਸ਼ਕਤੀਆਂ ਵਿਚ ਸੁਧਾਰ ਕੀਤਾ ਗਿਆ ਹੈ, ਜਿਸ ਨਾਲ ਨੌਕਰਸ਼ਾਹਾਂ ਨੂੰ ਪਹਿਲ ਕਰਨ ਦੀ ਇਜਾਜ਼ਤ ਦਿੱਤੀ ਮਿਲਦੀ ਹੈ। ਹੁਣ ਨੌਕਰਸ਼ਾਹਾਂ ਕੋਲ ‘ਪੈਂਡਿੰਗ ਫਾਈਲਾਂ’ ’ਤੇ ਦਸਤਖ਼ਤ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ। ਉਨ੍ਹਾਂ ਨੇ ਪ੍ਰਭਾਵੀ ਨੀਤੀ-ਨਿਰਮਾਣ ਅਤੇ ਵਧੀਆ ਸ਼ਾਸਨ ਨੂੰ ਮਹੱਤਵਪੂਰਨ ਦੱਸਦੇ ਹੋਏ ਮੰਤਰਾਲਿਆਂ ਨੂੰ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਵਾਅਦਿਆਂ ਨੂੰ ਪੂਰਾ ਕਰਨ ਲਈ ‘ਆਊਟ ਆਫ ਦਿ ਬਾਕਸ ਸ਼ਲਿਊਸ਼ਨਜ਼’ ਅਪਣਾਉਣ ਨੂੰ ਕਿਹਾ।

Comment here