ਸਿਆਸਤਖਬਰਾਂਦੁਨੀਆ

ਇਮਰਾਨ ਖਾਨ ਨੇ ਅਫਗਾਨਿਸਤਾਨ ਦੀ ਮਦਦ ਲਈ ਬਿਲ ਗੇਟਸ ਨੂੰ ਲਾਈ ਗੁਹਾਰ

ਇਸਲਾਮਾਬਾਦ-ਤਾਲਿਬਾਨ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ, ਅਰਬਪਤੀ ਅਤੇ ਸਮਾਜਸੇਵੀ ਬਿਲ ਗੇਟਸ ਤੋਂ ਅਫ਼ਗਾਨਿਸਤਾਨ ਵਿੱਚ ਗ਼ਰੀਬੀ ਤੋਂ ਪੀੜਤ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ’ਤੇ ਵਿਚਾਰ ਕਰਨ ਦੀ ਗੁਜ਼ਾਰਸ਼ਿ ਕੀਤੀ ਹੈ। ਖਾਨ ਨੇ ਬਿਲ ਗੇਟਸ ਨੂੰ ਕਿਹਾ ਕਿ ਜੰਗ ਪ੍ਰਭਾਵਤਿ ਦੇਸ਼ ਅਫ਼ਗਾਨਸਿਤਾਨ ਵਿੱਚ ਅੱਧੀ ਤੋਂ ਜ਼ਿਆਦਾ ਆਬਾਦੀ ਗ਼ਰੀਬੀ ਲਾਈਨ ਤੋਂ ਹੇਠਾਂ ਜ਼ਿੰਦਗੀ ਜੀ ਰਹੀ ਹੈ ਅਤੇ ਉਨ੍ਹਾਂ ਨੇ ਵਿੱਤੀ ਸਹਾਇਤਾ ਦੀ ਸਖ਼ਤ ਲੋੜ ਹੈ।
ਪਾਕਿਸਤਾਨ ਦੇ ਪੀ.ਐੱਮ. ਦਫ਼ਤਰ ਨੇ ਦੱਸਿਆ ਹੈ ਕਿ ਦੋਵਾਂ ਨੇ ਅਫ਼ਗਾਨਸਿਤਾਨ ਦੀ ਸਿਹਤ ਪ੍ਰਣਾਲੀ ਬਾਰੇ ਚਰਚਾ ਕੀਤੀ ਹੈ। ਇਸਦੇ ਨਾਲ ਹੀ ਪੋਲੀਓ ਨੂੰ ਲੈ ਕੇ ਵੀ ਗੱਲ ਹੋਈ ਹੈ ਕਿਉਂਕਿ ਦੁਨੀਆ ਵਿੱਚ ਪਾਕਿਸਤਾਨ ਅਤੇ ਅਫ਼ਗਾਨਸਿਤਾਨ ਵਿੱਚ ਹੁਣ ਤੱਕ ਪੋਲੀਓ ਦਾ ਖ਼ਤਰਾ ਬਣਿਆ ਹੋਇਆ ਹੈ। ਇਮਰਾਨ ਖਾਨ ਅਤੇ ਬਿਲ ਗੇਟਸ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਛੂਤ ਦੀਆਂ ਬਿਮਾਰੀਆਂ ਦੇ ਖ਼ਾਤਮੇ ਦੇ ਆਪਣੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਬਾਰੇ ਗੱਲ ਕੀਤੀ। ਇਮਰਾਨ ਖਾਨ ਨੇ ਪੋਲੀਓ ਦੇ ਖ਼ਾਤਮੇ ਲਈ ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਦਿੱਤੀ ਸਹਾਇਤਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵਾਈਲਡ ਪੋਲੀਓ ਵਾਇਰਸ ਦਾ ਸਿਰਫ਼ ਇਕ ਕੇਸ ਸਾਹਮਣੇ ਆਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਕਸਿਤਾਨ ਵਿੱਚ ਪੋਲੀਓ ਦੇ ਸਾਰੇ ਰੂਪਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

Comment here