ਸਿਆਸਤਖਬਰਾਂਦੁਨੀਆ

ਇਮਰਾਨ ਖਾਨ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਦਾ ਅਸਤੀਫਾ

ਪੇਸ਼ਾਵਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਓਸ ਵਕਤ ਵੱਡਾ ਝਟਕਾ ਵੱਜਿਆ ਜਦ ਉਹਨਾਂ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿਰੋਧੀ ਧਿਰ ਨੇ ਕਿਹਾ ਕਿ ਸ਼ਹਿਜ਼ਾਦ ਫਰਜ਼ੀ ਭ੍ਰਿਸ਼ਟਾਚਰ ਦੇ ਮਾਮਲਿਆਂ ’ਚ ਵਿਰੋਧੀ ਧਿਰ ਨੂੰ ਫਸਾਉਣ ’ਚ ਨਾਕਾਮ ਰਹੇ, ਜਿਸ ਦੇ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਅਕਬਰ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪ ਦਿੱਤਾ ਹੈ ਪਰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇੰਸਾਫ ਲਈ ਕੰਮ ਕਰਨਾ ਜਾਰੀ ਰੱਖਣ ਦੀ ਸਹੁੰ ਖਾਧੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਪੀ.ਟੀ.ਆਈ. ਦੇ ਮੈਨੀਫੈਸਟੋ ਮੁਤਾਬਕ ਪੀ.ਐੱਮ. ਇਮਰਾਨ ਦੀ ਅਗਵਾਈ ’ਚ ਜਵਾਬਦੇਹੀ ਦੀ ਪ੍ਰੀਕ੍ਰਿਆ ਜਾਰੀ ਰਹੇਗੀ।ਮੈਂ ਪਾਰਟੀ ਨਾਲ ਜੁੜਿਆ ਰਹਾਂਗਾ ਅਤੇ ਕਾਨੂੰਨੀ ਬਿਰਾਦਰੀ ਦੇ ਮੈਂਬਰ ਦੇ ਰੂਪ ’ਚ ਯੋਗਦਾਨ ਦਿੰਦਾ ਰਹਾਂਗਾ। ਅਕਬਰ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ ਅਤੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਆਸਿਫ ਅਲੀ ਜ਼ਰਦਾਰੀ ਜਿਸ ਤਰ੍ਹਾਂ ਵਿਰੋਧੀ ਧਿਰੀ ਨੇਤਾਵਾਂ ਵੱਲੋਂ ਕਥਿਤ ਵੱਡੇ ਭ੍ਰਿਸ਼ਟਾਚਾਰ ਦੇ ਸੰਬੰਧ ’ਚ ਲੰਬੇ ਦਾਅਵਿਆਂ ਦੇ ਕਾਰਨ ਇਕ ਵਿਵਾਦਪੂਰਨ ਵਿਅਕਤੀ ਬਣੇ ਰਹੇ।

Comment here