ਰਿਪੋਰਟ ਪ੍ਰਸਾਰਣ ਕਰਨ ਵਾਲੇ ਮੀਡੀਆ ਨੂੰ ਮਿਲੀ ਧਮਕੀ
ਇਸਲਾਮਾਬਾਦ-ਬੀਤੇ ਦਿਨੀਂ ਇਮਰਾਨ ਖਾਨ ਦੇ ਆਵਾਸ ਨੂੰ 30 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਦੋਸ਼ ਲੱਗਾ ਸੀ। ਇਸ ਬਾਰੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਇਕ ਸਾਬਕਾ ਮੈਂਬਰ ਨੇ ਦੋਸ ਲਗਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਇਸਲਾਮਾਬਾਦ ਪਹਾੜੀ ਦੀ ਚੋਟੀ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿੱਜੀ ਮਹਿਲ ਦਾ ਖਰਚ ਅਦਾ ਕਰਦੀ ਹੈ। ਪਾਕਿਸਤਾਨੀ ਸਰਕਾਰ ਨੇ ਆਪਣੇ ਦੋਸ਼ਾਂ ਨੂੰ ਰਿਪੋਰਟ ਕਰਨ ਲਈ ਦੇਸ਼ ਦੇ ਪ੍ਰਸਾਰਣ ਮੀਡੀਆ ਨੂੰ ਧਮਕੀ ਦਿੱਤੀ ਹੈ। ਇਸ ਹਫਤੇ ਦੀ ਸ਼ੁਰੂਆਤ ’ਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਰਿਟਾਇਰ ਜੱਜ, ਵਾਜੀਊੱਦੀਨ ਅਹਿਮਦ ਇਮਰਾਨ ਖਾਨ, ਜਿਨ੍ਹਾਂ ਨੇ 2016 ’ਚ ਪੀ.ਟੀ.ਆਈ. ਤੋਂ ਅਸਤੀਫਾ ਦੇ ਦਿੱਤਾ ਸੀ, ਨੇ ਉਨ੍ਹਾਂ ’ਤੇ ਨਿਵਾਸ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੀ.ਟੀ.ਆਈ. ਪਾਰਟੀ ਦੇ ਮੌਜੂਦਾ ਨੇਤਾਵਾਂ ’ਚੋਂ ਇਕ ਜਹਾਂਗੀਰ ਤਰੀਨ ਇਮਰਾਨ ਖਾਨ ਦੇ ਆਵਾਸ ਦੇ ਖਰਚ ਨੂੰ ਕਵਰ ਕਰਨ ਲਈ ਇਮਰਾਨ ਖਾਨ ਨੂੰ ਹਰ ਮਹੀਨੇ 30 ਲੱਖ ਰੁਪਏ ਦਾ ਭੁਗਤਾਨ ਕਰ ਰਿਹਾ ਸੀ।
ਇਕ ਟੀ.ਵੀ. ਇੰਟਰਵਿਊ ’ਚ ਅਹਿਮਦ ਨੇ ਬਾਅਦ ’ਤ ਤਰੀਨ ’ਤੇ ਇਮਰਾਨ ਨੂੰ 50 ਲੱਖ ਰੁਪਏ ਦੇਣ ਦਾ ਦੋਸ਼ ਲਗਾਇਆ। ਅਹਿਮਦ ਮੁਤਾਬਕ, ਲੋਕਾਂ ਦੀ ਇਹ ਧਾਰਣਾ ਪੂਰੀ ਤਰ੍ਹਾਂ ਗਲਤ ਹੈ ਕਿ ਇਮਰਾਨ ਖਾਨ ਇਕ ਈਮਾਨਦਾਰ ਵਿਅਕਤੀ ਹੈ ਪਰ ਟਵਿਟਰ ’ਤੇ ਉਨ੍ਹਾਂ ਦੇ ਦੋਸ਼ ਦਾ ਜਵਾਬ ਦਿੰਦੇ ਹੋਏ ਤਰੀਨ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ ਪਰ ਵਜੀਊੱਦੀਨ ਅਹਿਮਦ ਦੇ ਦੋਸ਼ਾਂ ਦੇ ਪ੍ਰਸਾਰਿਤ ਹੁੰਦੇ ਹੀ ਇੰਟਰਵਿਊ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਬਾਅਦ ’ਚ ਇਸ ਨੂੰ ਮੁੱਖ ਧਾਰਾ ਦੇ ਮੀਡੀਆ ਦੁਆਰਾ ਪ੍ਰਸਾਰਿਤ ਕੀਤਾ ਗਿਆ। ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਕਿਹਾ, ‘ਕੁਝ ਟੀ.ਵੀ. ਸਟੇਸ਼ਨਾਂ ਨੇ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਲਈ ਜੱਜ ਵਜੀਊੱਦੀਨ ਅਹਿਮਦ ਦੇ ਦੋਸ਼ਾਂ ਦਾ ਇਸਤੇਮਾਲ ਕੀਤਾ ਹੈ।’
ਅੱਗੇ ਬੋਲਦੇ ਹੋਏ ਹੁਸੈਨ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਬਿਨਾਂ ਤਸਦੀਕ ਦੇ ਅਹਿਮਦ ਦੇ ਦੋਸ਼ਾਂ ਦੀ ਰਿਪੋਰਟ ਕਰਨ ਵਾਲੇ ਸਾਰੇ ਚੈਨਲਾਂ ਖ਼ਿਲਾਫ਼ ਮਾਮਲਾ ਦਰਜ ਕਰੇਗੀ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਹਿਮਦ ਦੇ ਦੋਸ਼ਾਂ ਲਈ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਨੇ ਪਾਕਿਸਤਾਨ ਦੇ ਮੁੱਖ ਜੱਜ ਅਤੇ ਸਾਰੀਆਂ ਉੱਚ ਅਦਾਲਤਾਂ ਦੇ ਮੁੱਖ ਜੱਜਾਂ ਨੂੰ ਸੰਸਥਾਨਾਂ ਦੇ ਸਨਮਾਨ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
Comment here