ਇਸਲਾਮਾਬਾਦ:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਨ੍ਹੀਂ ਦਿਨੀਂ ਘਰ ਦੇ ਨਾਲ-ਨਾਲ ਸੰਸਦ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵਿਚਾਲੇ ਦਰਾਰ ਹੋ ਗਈ ਹੈ। ਜਿਸ ਕਾਰਨ ਬੁਸ਼ਰਾ ਬੀਬੀ ਇਸਲਾਮਾਬਾਦ ਸਥਿਤ ਇਮਰਾਨ ਖਾਨ ਦਾ ਮਹਿਲ ਵਾਲਾ ਘਰ ਛੱਡ ਕੇ ਲਾਹੌਰ ਚਲੀ ਗਈ ਹੈ। ਬੁਸ਼ਰਾ ਬੀਬੀ ਲਾਹੌਰ ਵਿੱਚ ਆਪਣੀ ਦੋਸਤ ਸਾਨੀਆ ਸ਼ਾਹ ਨਾਲ ਰਹਿ ਰਹੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੁਸ਼ਰਾ ਬੀਬੀ ਦੇ ਜਾਣ ਤੋਂ ਬਾਅਦ ਇਮਰਾਨ ਨੇ ਆਪਣੇ ਘਰ ਦੇ ਸਾਰੇ ਨਿੱਜੀ ਸਟਾਫ ਨੂੰ ਵੀ ਬਦਲ ਦਿੱਤਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਆਪਣੇ ਵੱਖ ਹੋਣ ਦਾ ਰਸਮੀ ਐਲਾਨ ਕਰ ਸਕਦੇ ਹਨ। ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਅਲਾਇੰਸ ਨੇ ਸੰਸਦ ‘ਚ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਬੁਸ਼ਰਾ ਬੀਬੀ ਦੀ ਦੌਸਤ ਫਰਾਹ ਖਾਨ ਨੇ ਕਿਹਾ ਹੈ ਕਿ ਜੋੜੇ ਨੂੰ ਲੈ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਫਰਾਹ ਨੇ ਅੱਗੇ ਕਿਹਾ ਕਿ ਕਿਸੇ ਨੂੰ ਰਾਜਨੀਤੀ ਵਿੱਚ ਇੰਨਾ ਨੀਵਾਂ ਨਹੀਂ ਝੁੱਕਣਾ ਚਾਹੀਦਾ ਕਿ ਉਹ ਲੋਕਾਂ ਦੀ ਨਿੱਜੀ ਜ਼ਿੰਦਗੀ ਬਾਰੇ ਝੂਠ ਫੈਲਾਉਣ ਲੱਗੇ।
Comment here