ਆਈ.ਐੱਸ.ਆਈ. ਪ੍ਰਮੁੱਖ ਹਾਮਿਦ ਤਾਲਿਬਾਨ ਨੇਤਾਵਾਂ ਨੂੰ ਮਿਲੇ
ਇਸਲਾਮਾਬਾਦ-ਤਾਲਿਬਾਨ ਦੀ ਮਦਦ ਲਈ ਪਾਕਿਸਤਾਨ ਵਿੱਚ ਹਰ ਤਰਾਂ ਦੀ ਚਾਰਾਜੋਈ ਚੱਲ ਰਹੀ ਹੈ। ਪਾਕਿਸਤਾਨ ਦੀ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਸ਼ਨੀਵਾਰ ਨੂੰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ ਇਨਕਲੂਸਿਵ ਪ੍ਰਸ਼ਾਸਨ ਦੇ ਗਠਨ ਵਿਚ ਇਸਲਾਮਾਬਾਦ ਤਾਲਿਬਾਨ ਦੀ ਮਦਦ ਕਰੇਗਾ। ਬਾਜਵਾ ਨੇ ਰਾਬ ਨਾਲ ਇਥੇ ਆਪਣੀ ਮੁਲਾਕਾਤ ਦੌਰਾਨ ਪ੍ਰੰਪਰਿਕ ਹਿੱਤ, ਖੇਤਰੀ ਸੁਰੱਖਿਆ ਅਤੇ ਅਫਗਾਨਿਸਤਾਨ ਵਿਚ ਸਥਿਤੀ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਬਾਜਵਾ ਨੇ ਮੀਟਿੰਗ ਦੌਰਾਨ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਲੜਾਈ ਜਾਰੀ ਰੱਖੇਗਾ।
ਆਈ.ਐੱਸ.ਆਈ. ਪ੍ਰਮੁੱਖ ਹਾਮਿਦ ਕਾਬੁਲ ਜਾ ਕੇ ਤਾਲਿਬਾਨ ਨੇਤਾਵਾਂ ਨੂੰ ਮਿਲੇ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਫੈਜ ਹਾਮਿਦ ਕੌਂਸਲ ਦੇ ਕੰਟਰੋਲ ’ਤੇ ਸ਼ਨੀਵਾਰ ਨੂੰ ਕਾਬੁਲ ਪਹੁੰਚੇ। ਜਨਰਲ ਹਾਮਿਦ ਦੀ ਅਗਵਾਈ ਵਿਚ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀਆਂ ਦਾ ਵਫਦ ਤਾਲਿਬਾਨ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਅਤੇ ਹੋਰ ਨੇਤਾਵਾਂ ਨਾਲ ਮਿਲਣਗੇ। ਪਾਕਿਸਤਾਨੀ ਆਈ.ਐੱਸ.ਆਈ. ਦਾ ਅਫਗਾਨਿਸਤਾਨ ਆਗਮਨ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਨੇ ਆਪਣੀ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਹੈ ਅਤੇ ਬਰਾਦਰ ਦੀ ਇਸ ਸਰਕਾਰ ਦੀ ਅਗਵਾਈ ਕਰਨ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।ਉਧਰ ਤਾਲਿਬਾਨ ਦੇ ਸਿਆਸੀ ਦਫਤਰ ਦੇ ਉਪ ਨਿਰਦੇਸ਼ਕ ਸ਼ੇਰ ਮੁਹੰਮਦ ਅੱਬਾਸ ਸਟੇਨਕਈ ਨੇ ਅਫਗਾਨਿਸਤਾਨ ਦੇ ਮੁੜ ਉਸਾਰੀ ਅਤੇ ਹੋਰ ਮੁੱਦਿਆਂ ’ਤੇ ਕਤਰ ਵਿਚ ਪਾਕਿਸਤਾਨ ਦੇ ਰਾਜਦੂਤ ਨਾਲ ਚਰਚਾ ਕੀਤੀ ਹੈ। ਤਾਲਿਬਾਨ ਬੁਲਾਰੇ ਸੁਹੈਲ ਸ਼ਾਹੀਨ ਨੇ ਦੱਸਿਆ ਕਿ ਦੋਨੋਂ ਧਿਰਾਂ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ, ਮਨੁੱਖੀ ਸਹਾਇਤਾ, ਆਪਸੀ ਹਿੱਤ ਅਤੇ ਸਨਮਾਨ ’ਤੇ ਆਧਾਰਿਤ ਦੋ-ਪੱਖੀ ਸਬੰਧਾਂ, ਅਫਗਾਨਿਸਤਾਨ ਦੀ ਮੁੜ ਉਸਾਰੀ ਸਮੇਤ ਹੋਰਨਾਂ ਮੁੱਦਿਆਂ ’ਤੇ ਚਰਚਾ ਕੀਤੀ।
Comment here