ਅਹਮਦਾਬਾਦ-ਆਮ ਆਦੀ ਪਾਰਟੀ ਗੁਜਰਾਤ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੂਰੀ ਸਰਗਰਮ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚਚੋਣ ਪ੍ਰਚਾਰ ਕਰ ਰਹੇ ਹਨ ।ਗੁਜਰਾਤ ਦੇ ਨਰਮਦਾ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਲੰਮੇ ਹੱਥੀਂ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ “ਇਨਕਲਾਬ ਜ਼ਿੰਦਾਬਾਦ” ਦੇ ਨਾਅਰਿਆਂ ਤੋਂ ਡਰਦੀ ਹੈ।ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜਦੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ “ਇਨਕਲਾਬ ਜ਼ਿੰਦਾਬਾਦ” ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਉਂਦੇ ਸਨ ਤਾਂ ਅੰਗਰੇਜ਼ ਥਰ-ਥਰ ਕੰਬ ਜਾਂਦੇ ਸਨ ।ਅੰਗਰੇਜ਼ ਵੀ ਦੇਸ਼ ਨੂੰ ਲੁੱਟ ਕੇ ਚਲੇ ਗਏ ਸਨ ਅਤੇ ਅੱਜ ਵੀ ਦੇਸ਼ ਨੂੰ ਲੁੱਟਣ ਵਾਲੇ ਸੱਤਾ ‘ਤੇ ਕਾਬਜ਼ । ਮਾਨ ਨੇ ਕਿਹਾ ਕਿ ਇਸ ਲਈ ਹੁਣ ਭਾਜਪਾ ਵੀ ਇਨ੍ਹਾਂ ਨਾਅਰਿਆਂ ਤੋਂ ਡਰਦੀ ਹੈ। ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਦੇਸ਼ ਵਿੱਚ ਕਿਸੇ ਕਿਸਮ ਦੀ ਚੀਜ਼ ਦੀ ਕੋਈ ਕਮੀ ਨਹੀਂ ਹੈ,ਬੱਸ ਚੰਗੀ ਨੀਅਤ ਵਾਲੇ ਆਗੂਆਂ ਦੀ ਕਮੀ ਹੈ। ਇਸ ਦੇ ਲਈ ਚੰਗੇ ਆਗੂਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਤਾਂ ਜੋ ਦੇਸ਼ ਹੋਰ ਤਰੱਕੀ ਕਰ ਸਕੇ।ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਨਾਲ ਹੀ ਕਿਹਾ ਕਿ ਰਵਾਇਤੀ ਪਾਰਟੀਆਂ ਵਾਲੇ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਲੋਕਾਂ ਦੇ ਘਰਾਂ ‘ਤੇ ਝੰਡੇ ਲਗਾ ਦਿੰਦੇ ਹਨ, ਤਾਂ ਜੋ ਜਨਤਾ ਨੂੰ ਇੰਝ ਲੱਗੇ ਕਿ ਇਸ ਪਾਰਟੀ ਦੀ ਬਹੁਤ ਹਵਾ ਹੈ। ਪਰ ਅੱਜ ਇੰਟਰਨੈੱਟ ਦੇ ਦੌਰ ਵਿੱਚ ਲੋਕ ਇਨ੍ਹਾਂ ਚਾਲਾਂ ਵਿੱਚ ਨਹੀਂ ਫਸ ਰਹੇ।
Comment here