ਨਵੀਂ ਦਿੱਲੀ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਗਾਤਾਰ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕਈ ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਗਿਆ ਹੈ। ਇਸਦੇ ਨਾਲ-ਨਾਲ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ। ਇਸ ਵਿਚਕਾਰ ਇਨਕਮ ਟੈਕਸ ਵੱਲੋਂ ਕਮਰ ਕੱਸ ਲਈ ਗਈ ਹੈ। ਜਿਸਦੇ ਚੱਲਦੇ ਕਈ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵਿੱਚ ਸਭ ਤੋਂ ਪਹਿਲਾ ਨਾਮ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦਾ ਸਾਹਮਣੇ ਆਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕ ਕੰਵਰ ਗਰੇਵਾਲ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦਰਅਸਲ, ਗਰੇਵਾਲ ਦੇ ਘਰ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਟੀਮ ਕਲਾਕਾਰ ਦੇ ਮੋਹਾਲੀ ਵਾਲੇ ਅਪਾਰਟਮੈਂਟ ਵਿੱਚ ਪੁੱਜੀ ਹੈ। ਸੂਤਰਾ ਮੁਤਾਬਿਕ ਕਈ ਪੰਜਾਬੀ ਸਿੰਗਰ ਐਨਆਈਏ ਦੀ ਜਾਂਚ ਰਡਾਰ ਉੱਪਰ ਹਨ। ਪਿਛਲੇ ਕੁਝ ਸਮੇਂ ਪਹਿਲਾਂ ਜਾਂਚ ਏਜੰਸੀ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕੁਝ ਗਾਇਕ ਅਜਿਹੇ ਹਨ ਜੋ ਗੈਂਗਸਟਰਸ ਦੇ ਪੈਸਿਆਂ ਨੂੰ ਮਿਊਜ਼ਿਕ ਇੰਡਸਟਰੀ ਉੱਪਰ ਲਗਾ ਰਹੇ ਹਨ। ਉਸ ਪੈਸੇ ਨੂੰ ਬਲੈਕ ਤੋਂ ਵਾਈਟ ਮਨੀ ਵਿੱਚ ਕਨਵਰਟ ਕਰਨ ਦਾ ਕੰਮ ਕਰ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਪੰਜਾਬੀ ਗਾਇਕਾ ਨੂੰ ਨੋਟਿਸ ਵੀ ਭੇਜੇ ਗਏ। ਇਸ ਜਾਂਚ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਗਾਇਕ ਗੈਂਗਸਟਰਸ ਦੇ ਸੰਪਰਕ ਵਿੱਚ ਹਨ।
ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਗੈਂਗਸਟਰਾਂ ਦੇ ਕਹਿਣ ਤੇ ਗੀਤ ਲਿਖਦੇ ਅਤੇ ਗਾਉਂਦੇ ਹਨ। ਉਹ ਗਾਇਕ ਕੌਣ-ਕੌਣ ਹਨ, ਕਿਸ ਤਰ੍ਹਾਂ ਬਲੈਕ ਨੂੰ ਵਾਈਟ ਮਨੀ ਵਿੱਚ ਕਨਵਰਟ ਕਰਦੇ ਹਨ ਇਸ ਜਾਂਚ ਵਿੱਚ ਇਹ ਸਾਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਇਨਕਮ ਟੈਕਸ ਵੱਲੋਂ ਇੱਕ ਲਿਸਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਈ ਵੱਡੇ-ਵੱਡੇ ਪੰਜਾਬੀ ਸਿਤਾਰਿਆਂ ਦੇ ਨਾਮ ਸ਼ਾਮਲ ਹਨ। ਚਾਹੇ ਹੀ ਉਹ ਅਫਸਾਨਾ ਖਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਹੋਰ ਵੀ ਪੰਜਾਬੀ ਦੇ ਕਈ ਨਿਰਮਾਤਾ ਹਨ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਾਂਚ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਆਖਿਰ ਗੀਤਾਂ ਅਤੇ ਫਿਲਮਾਂ ਵਿੱਚ ਵਿਦੇਸ਼ ਜਾਣ ਲਈ ਕੌਣ ਪੈਸੇ ਲਗਾ ਰਿਹਾ ਹੈ। ਇਸ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜਿਸਦੇ ਸਿਲਸਿਲੇ ਵਿੱਚ ਅੱਜ ਸਵੇਰੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਵਾਲੇ ਅਪਾਰਟਮੈਂਟ ਵਿੱਚ ਛਾਪੇਮਾਰੀ ਕੀਤੀ ਗਈ।
Comment here