ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਇਟਲੀ ਵਿਚ ਪੰਜਾਬੀ ਗੱਬਰੂ ਦੀ ਹੋਈ ਮੌਤ

ਮਿਲਾਨ-ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ 34 ਸਾਲਾ ਚਰਨਜੀਤ ਸਪੁੱਤਰ ਸ਼੍ਰੀ ਸਤਪਾਲ ਦੇਵ ਇਟਲੀ ਵਿੱਚ ਜੈਨੀਵੋਲਤਾ (ਸੋਨਚੀਨੋ) ਵਿੱਚ ਰਹਿੰਦਾ ਸੀ ਅਤੇ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਹਾਲਾਂਕਿ ਤਿੰਨ ਮਹੀਨੇ ਪਹਿਲਾਂ ਇੰਗਲੈਂਡ ਦੀ ਧਰਤੀ ਤੇ ਚਲਾ ਗਿਆ ਸੀ ਅਤੇ 26 ਦਸੰਬਰ ਨੂੰ ਵਾਪਸ ਇਟਲੀ ਆਇਆ ਸੀ ਪਰ ਪਿਛਲੇ ਦਿਨੀਂ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿਤਾ ਸਤਪਾਲ ਦੇਵ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਚਰਨਜੀਤ ਦੀ ਮੌਤ ‘ਤੇ ਇਟਲੀ ਵਿਚਲੀਆਂ ਭਾਰਤੀ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆ ਨੇ ਦੁੱਖ ਪ੍ਰਗਟ ਕੀਤਾ ਹੈ।

Comment here