ਰੋਮ-ਭੂ-ਵਿਗਿਆਨੀਆਂ ਅਤੇ ਫਾਇਰ ਸਰਵਿਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਟਲੀ ਦੇ ਟਸਕਨੀ ਸ਼ਹਿਰ ਦੇ ਕੁਝ ਹਿੱਸਿਆਂ ‘ਚ ਸੋਮਵਾਰ ਤੜਕੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ ਇਟਲੀ ਦੇ ਇੰਸਟੀਚਿਊਟ ਆਫ ਜੀਓਫਿਜ਼ਿਕਸ ਐਂਡ ਜਵਾਲਾਮੁਖੀ ਅਨੁਸਾਰ ਭੂਚਾਲ ਦਾ ਕੇਂਦਰ ਫਲੋਰੈਂਸ ਦੇ ਉੱਤਰ-ਪੂਰਬ ਵਿੱਚ ਮਾਰਾਡੀ ਸ਼ਹਿਰ ਦੇ ਨੇੜੇ ਸੀ। ਸੰਸਥਾ ਮੁਤਾਬਕ ਇਹ ਖੇਤਰ ਭੂਚਾਲਾਂ ਲਈ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। 1919 ਵਿੱਚ ਮੁਗੇਲੋ ਭੂਚਾਲ 20ਵੀਂ ਸਦੀ ਵਿੱਚ ਇਟਲੀ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਸਭ ਤੋਂ ਭਿਆਨਕ ਭੂਚਾਲ ਸੀ।
ਇਟਲੀ ਦੇ ਟਸਕਨੀ ‘ਚ 4.8 ਤੀਬਰਤਾ ਨਾਲ ਆਇਆ ਭੂਚਾਲ

Comment here