ਸਿਆਸਤਖਬਰਾਂਦੁਨੀਆ

ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਮਾਰਚ ‘ਚ ਆਏਗੀ ਭਾਰਤ

ਰੋਮ-ਇਟਲੀ ਯੂਰਪੀਅਨ ‘ਚ ਭਾਰਤ ਦੇ ਚੋਟੀ ਦੇ 5 ਵਪਾਰਕ ਭਾਈਵਾਲਾਂ ‘ਚੋਂ ਇਕ ਹੈ ਅਤੇ ਭਾਰਤ ‘ਚ 12ਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਭਾਰਤ ਅਤੇ ਇਟਲੀ ਇਸ ਸਾਲ ਆਪਣੇ 75ਵੇਂ ਰਾਜਨੀਨਿਕ ਸੰਬਧਾਂ ਦੀ ਵਰ੍ਹੇਗੰਢ ਵੀ ਮਨਾ ਰਿਹਾ ਹੈ ਜਿਸ ਦੇ ਚੱਲਦਿਆਂ ਇਸ ਦੋਸਤੀ ਨੂੰ ਹੋਰ ਗੂੜਾ ਕਰਨ ਲਈ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਮਾਰਚ ਦੇ ਪਹਿਲੇ ਹਫ਼ਤੇ ਆਪਣੀ ਪਹਿਲੀ ਭਾਰਤ ਫੇਰੀ ਲਈ ਆ ਰਹੀ ਹੈ। ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਅਕਤੂਬਰ 2022 ‘ਚ ਜੌਰਜੀਆ ਮੇਲੋਨੀ ਵੱਲੋਂ ਇਟਲੀ ਦੇ ਪ੍ਰਧਾਨ ਮੰਤਰੀ ਦੇ ਸਿੰਘਾਸਨ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ ਜਿਹੜੀ ਕਿ ਦੋਹਾਂ ਦੇਸ਼ਾਂ ਵਿਚਾਲੇ ਸੰਬਧਾਂ ਨੂੰ ਪਹਿਲਾਂ ਤੋ ਵੀ ਜ਼ਿਆਦਾ ਗੂੜ੍ਹਾ ਕਰਨ ਦਾ ਕੰਮ ਕਰੇਗੀ। ਦੋਵੇਂ ਦੇਸ਼ ਵਪਾਰ, ਨਿਵੇਸ਼, ਅੱਤਵਾਦ ਵਿਰੋਧੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਨਵੰਬਰ ‘ਚ ਬਾਲੀ ਵਿਖੇ ਜੀ-20 ਸਿਖਰ ਸੰਮੇਲਨ ਦੌਰਾਨ ਮੁਲਾਕਾਤ ਦੌਰਾਨ ਕਈ ਮੁੱਦਿਆ ‘ਤੇ ਚਰਚਾ ਕੀਤੀ ਸੀ। ਭਾਰਤ ਇਸ ਸਾਲ ਬਹੁਤ ਸਾਰੇ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ ਕਿਉਂਕਿ ਇਹ ਜੀ-20, ਐਸ.ਸੀ.ਓ. ਮੀਟਿੰਗਾਂ ਅਤੇ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰਦਾ ਹੈ। ਇਟਲੀ ‘ਚ ਭਾਰਤੀ ਭਾਈਚਾਰਾ ਹੋਰ ਯੂਰਪੀਅਨ ਦੇਸ਼ਾਂ ਦੇ ਨਾਲ-ਨਾਲ ਬਹੁ ਗਿਣਤੀ ਰਹਿੰਦੇ ਹਨ। ਇਕ ਲੱਖ 60,000 ਤੋਂ ਵਧੇਰੇ ਰਹਿੰਦੇ ਭਾਰਤੀ ਇਟਲੀ ਦੀ ਉਨੱਤੀ ‘ਚ ਅਹਿਮ ਯੋਗਦਾਨ ਨਿਭਾਅ ਰਹੇ ਹਨ ਜਿਹੜੇ ਕਿ ਉੱਤਰੀ ਇਟਲੀ, ਮੱਧ ਇਟਲੀ ਅਤੇ ਦੱਖਣੀ ਇਟਲੀ ਕੇਂਦਰਿਤ ਹਨ। 24 ਫਰਵਰੀ ਤੋਂ ਭਾਰਤ ‘ਚ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਦੀ ਮੇਜ਼ਬਾਨੀ ਭਾਰਤ ਕਰੇਗਾ ਅਤੇ ਮਾਰਚ ‘ਚ ਇਟਲੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਭਾਰਤ ਦੀ ਰਾਜਧਾਨੀ ‘ਚ ਹੋਣਗੇ।

Comment here