ਟਿਊਨਿਸ-ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਨੇ ਮੰਗਲਵਾਰ ਜਾਣਕਾਰੀ ਦਿੰਦੇ ਦੱਸਿਆ ਕਿ ਟਿਊਨੀਸ਼ੀਆ ਨੇ ਭੂਮੱਧ ਸਾਗਰ ਪਾਰ ਕਰਕੇ ਇਟਲੀ ਜਾਣ ਦੀਆਂ 18 ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ ਅਤੇ 630 ਲੋਕਾਂ ਨੂੰ ਡੁੱਬਦੀਆਂ ਕਿਸ਼ਤੀਆਂ ਤੋਂ ਬਚਾਇਆ ਹੈ। ਨੈਸ਼ਨਲ ਗਾਰਡ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਕਿ ਟਿਊਨੀਸ਼ੀਅਨ ਮਰੀਨ ਗਾਰਡ ਨੇ ਸੋਮਵਾਰ ਦੇਰ ਰਾਤ ਦੇਸ਼ ਦੇ ਕੇਂਦਰੀ ਤੱਟ ਤੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਬਿਆਨ ‘ਚ ਕਿਹਾ ਗਿਆ ਹੈ, ”ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਸਮੂਹ ‘ਚ ਵੱਖ-ਵੱਖ ਅਫਰੀਕੀ ਕੌਮੀਅਤਾਂ ਦੇ 550 ਵਿਅਕਤੀ ਸ਼ਾਮਲ ਹਨ ਅਤੇ ਬਾਕੀ ਟਿਊਨੀਸ਼ੀਆ ਦੇ ਨਾਗਰਿਕ ਹਨ।” ਹਾਲਾਂਕਿ ਟਿਊਨੀਸ਼ੀਆ ਦੇ ਅਧਿਕਾਰੀਆਂ ਨੇ ਸਮੱਸਿਆ ਦਾ ਮੁਕਾਬਲਾ ਕਰਨ ਲਈ ਸਖ਼ਤ ਕਦਮ ਚੁੱਕੇ ਹਨ, ਪਰ ਟਿਊਨੀਸ਼ੀਆ ਤੋਂ ਇਟਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮੱਧ ਭੂਮੱਧ ਸਾਗਰ ‘ਚ ਸਥਿਤ ਟਿਊਨੀਸ਼ੀਆ ਯੂਰਪ ‘ਚ ਗੈਰ-ਕਾਨੂੰਨੀ ਪਰਵਾਸ ਲਈ ਸਭ ਤੋਂ ਮਸ਼ਹੂਰ ਟਰਾਂਜ਼ਿਟ ਪੁਆਇੰਟਾਂ ‘ਚੋਂ ਇਕ ਹੈ।
ਇਟਲੀ ਜਾ ਰਹੇ ਗੈਰ-ਕਾਨੂੰਨੀ 630 ਲੋਕਾਂ ਦਾ ਕੀਤਾ ਗਿਆ ਰੈਸਕਿਊ

Comment here