ਸਿਹਤ-ਖਬਰਾਂਖਬਰਾਂਦੁਨੀਆ

ਇਟਲੀ ’ਚ ਫਲੂ ਦੀ ਜਕੜ ’ਚ ਆਏ ਇਕ ਮਿਲੀਅਨ ਲੋਕ

ਰੋਮ-ਸਰਦ ਰੁੱਤ ਦਾ ਆਗਾਜ਼ ਹੋ ਚੁੱਕਿਆ ਹੈ ਤਾਂ ਲੋਕਾਂ ਦੀ ਫ਼ਲੂ ਨਾਮ ਦੀ ਬੀਮਾਰੀ ਨੇ ਮੱਤ ਮਾਰ ਲਈ ਹੈ। ਇਸ ਗੱਲ ਦਾ ਖ਼ੁਲਾਸਾ ਇਟਲੀ ਦੀ ਉੱਚ ਸਿਹਤ ਸੰਸਥਾ(ਆਈ.ਐੱਸ.ਐੱਸ) ਨੇ ਕਰਦਿਆਂ ਕਿਹਾ ਇਹ ਸਾਲ 2009 ਤੋਂ ਬਆਦ ਪਹਿਲੀ ਵਾਰ ਹੋਇਆ ਹੈ ਕਿ ਇਸ ਹਫ਼ਤੇ ਵਿੱਚ ਇਟਲੀ ਭਰ ਵਿੱਚ ਇਕ ਮਿਲੀਅਨ ਦੇ ਕਰੀਬ 943,000 ਫਲੂ ਦੇ ਮਰੀਜ਼ ਦਰਜ ਕੀਤੇ ਗਏ ਹੋਣ ਜਿਹੜਾ ਕਿ ਇਟਲੀ ਦੇ ਬਾਸਿੰਦਿਆਂ ਦੀ ਸਿਹਤਯਾਬੀ ਵਿੱਚ ਵੱਡੀ ਰੁਕਾਵਟ ਵਾਲਾ ਵੱਡਾ ਧਮਾਕਾ ਹੈ। ਇਸ ਸਮੇਂ ਫਲੂ ਇਟਲੀ ਦੇ ਜਿਹੜੇ ਸੂਬਿਆਂ ਨੂੰ ਆਪਣੀ ਜਕੜ ਵਿੱਚ ਕਰਦਾ ਵਿਖਾਈ ਦੇ ਰਿਹਾ ਹੈ, ਉਨ੍ਹਾਂ ਵਿੱਚ ਲੰਬਾਰਦੀਆ, ਇਮਿਲਿਆ ਰੋਮਾਨਾ, ਅਬਰੂਸੋ ਆਦਿ ਦੇ ਨਾਮ ਜ਼ਿਕਰਯੋਗ ਹਨ।
ਫਲੂ ਜਿਸ ਵਿੱਚ ਮਰੀਜ਼ ਨੂੰ ਬਹੁਤ ਤੇਜ ਬੁਖ਼ਾਰ, ਵਗਦਾ ਨੱਕ, ਗਲੇ ਦਾ ਦਰਦ, ਮਾਸਪੇਸ਼ੀਆਂ ਦਾ ਦਰਦ, ਸਿਰ ਦਰਦ, ਖੰਘ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਇਹ ਇਨਫਲੂਐਨਜ਼ਾ ਵਾਇਰਸ ਤੋਂ ਫੈ਼ਲਣ ਵਾਲਾ ਲਾਗ ਦਾ ਰੋਗ ਹੈ, ਜਿਸ ਨੇ ਇਸ ਸਾਲ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਹੁਣ ਤੱਕ ਇਟਲੀ ਭਰ ਵਿੱਚ 3,5 ਮਿਲੀਅਨ ਲੋਕ ਪ੍ਰਭਾਵਿਤ ਕੀਤੇ ਹਨ। ਇਟਲੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮਰੀਜ਼ ਜ਼ਿਆਦਾ ਆਉਣ ਤੋਂ ਬਾਅਦ ਫਲੂ ਦੇ ਮਰੀਜ਼ਾਂ ਵਿੱਚ 5 ਗੁਣਾ ਜ਼ਿਆਦਾ ਵਾਧਾ ਹੋਇਆ ਹੈ। ਫਲੂ ਇਟਲੀ ਭਰ ਦੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖ਼ਾਸਕਰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ।

Comment here