ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਇਟਲੀ ‘ਚ ਪੰਜਾਬੀ ਗੱਬਰੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਰੋਮ-ਇਟਲੀ ਤੋਂ ਆਈ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਬੀਤੇ ਬੁੱਧਵਾਰ ਇਟਲੀ ਦੇ ਤਰਵੀਜੋ ਜ਼ਿਲ੍ਹੇ ਦੇ ਉਦੇਰਸੋ ਸ਼ਹਿਰ ਨੇੜੇ ਰਹਿੰਦੇ ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਮਨਦੀਪ ਸਿੰਘ ਲਾਡੀ ਦੀਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਹ ਨੌਜਵਾਨ ਫਗਵਾੜਾ ਨੇੜਲੇ ਪਿੰਡ ਪੱਦੀ ਖਾਲਸਾ ਨਾਲ ਸਬੰਧਤ ਸੀ, ਜਿਸ ਦੀ ਉਮਰ ਲੱਗਭਗ 45 ਸਾਲ ਦੇ ਕਰੀਬ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ‘ਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਲੰਘੇ ਬੁੱਧਵਾਰ ਰਾਤ ਲੱਗਭਗ 9 ਵਜੇ ਇਸ ਨੌਜਵਾਨ ਦੀ ਪਤਨੀ ਨੇ ਦੇਖਿਆ ਕਿ ਮਨਦੀਪ ਸਿੰਘ ਦੇ ਨੱਕ ‘ਚੋਂ ਅਚਾਨਕ ਖੂਨ ਵਹਿਣ ਲੱਗਾ। ਉਹ ਬੇਹੋਸ਼ ਹੋ ਚੁੱਕਾ ਸੀ। ਐਂਬੂਲੈਂਸ ਰਾਹੀਂ ਮਨਦੀਪ ਸਿੰਘ ਨੂੰ ਤੁਰੰਤ ਤਰਵੀਜੋ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਅਣਥੱਕ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਉਹ ਆਪਣੇ ਪਿੱਛੇ ਪਤਨੀ ਸਣੇ 2 ਬੱਚੇ ਛੱਡ ਗਿਆ ਹੈ। ਮਨਦੀਪ ਦੀ ਪਤਨੀ ਵੀ ਕੈਂਸਰ ਦੀ ਮਰੀਜ਼ ਹੈ। ਮ੍ਰਿਤਕ ਮਨਦੀਪ ਸਿੰਘ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ।

Comment here