ਕਪੂਰਥਲਾ-ਇਥੋਂ ਦੇ ਜ਼ਿਲ੍ਹਾ ਢਿੱਲਵਾਂ ਖੇਤਰ ਦੇ ਪਿੰਡ ਬੇਟ ਵਾਲਾ ਨਾਲ ਸੰਬੰਧ ਰੱਖਣ ਵਾਲਾ ਹੋਣਹਾਰ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਦਾ ਇਟਲੀ ਵਿਖੇ ਅਚਾਨਕ ਦਿਹਾਂਤ ਹੋ ਗਿਆ। ਦੋ ਧੀਆਂ ਦਾ ਪਿਓ ਮੁਖਤਿਆਰ ਸਿੰਘ ਤਿੰਨ ਸਾਲ ਪਹਿਲਾਂ ਹੀ ਇਟਲੀ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਦਾ ਦਿਹਾਂਤ ਦੇਰ ਰਾਤ ਅਚਾਨਕ ਸੁੱਤੇ ਨੂੰ ਪਏ ਦਿਲ ਦੇ ਦੌਰੇ ਕਾਰਨ ਹੋਇਆ ਹੈ। ਮੁਖਤਿਆਰ ਸਿੰਘ ਸੁਭਾਅ ਦਾ ਬੜਾ ਨਿੱਘਾ ਤੇ ਵਜ਼ਨੀ ਓਪਨ ਕਬੱਡੀ ਦਾ ਤਗੜਾ ਖਿਡਾਰੀ ਰਿਹਾ ਹੈ। ਉਕਤ ਖਿਡਾਰੀ ਪੰਜਾਬ ਵਿਚ ਅਕਸਰ ਚਾਚਾ ਲੱਖਣ ਕੇ ਪੱਡਾ ਦੀ ਟੀਮ ਵੱਲੋਂ ਖੇਡਦਾ ਸੀ ਅਤੇ ਯੂਰਪ ਵਿਚ ਇਟਲੀ ਦੀ ਟੀਮ ਵੱਲੋਂ ਇਕ ਸੀਜ਼ਨ ਬਹੁਤ ਵਧੀਆ ਖੇਡਿਆ। ਜਿਵੇਂ ਮੁਖਤਿਆਰ ਸਿੰਘ ਦੇ ਦਿਹਾਂਤ ਦੀ ਖ਼ਬਰ ਪਿੰਡ ਵਾਸੀਆਂ ਨੂੰ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਪਈ।
ਇਟਲੀ ‘ਚ ਪੰਜਾਬੀ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ

Comment here