ਲੰਡਨ : ਇਕਵਾਡੋਰ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਲ ਵਿਚ ਬੰਦੂਕਾਂ ਅਤੇ ਚਾਕੂਆਂ ਨਾਲ ਲੈਸ ਗਰੋਹਾਂ ਵਿਚਕਾਰ ਝੜਪ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਅਧਿਕਾਰੀਆਂ ਨੇ ਜੇਲ੍ਹ ਦਾ ਪੂਰਾ ਕੰਟਰੋਲ ਕਰ ਲਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਪੈਟ੍ਰੀਸਿਓ ਕੈਰੀਲੋ ਨੇ ਕਿਹਾ ਕਿ ਰਾਜਧਾਨੀ ਤੋਂ ਕਰੀਬ 310 ਕਿਲੋਮੀਟਰ ਦੱਖਣ ਵਿਚ ਤੁਰੀ ਵਿਚ ਐਤਵਾਰ ਨੂੰ ਹੋਈਆਂ ਝੜਪਾਂ ਦੌਰਾਨ ਪੰਜ ਲੋਕ ਮਾਰੇ ਗਏ, ਛੇ ਨੂੰ ਫਾਂਸੀ ਦਿੱਤੀ ਗਈ ਅਤੇ ਇਕ ਨੂੰ ਜ਼ਹਿਰ ਦਿੱਤਾ ਗਿਆ। ਘੱਟੋ-ਘੱਟ ਪੰਜ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਰੇਡੀਓ ਡੈਮੋਕਰੇਸੀ ਨਾਲ ਗੱਲ ਕਰਦੇ ਹੋਏ, ਕੈਰੀਲੋ ਨੇ ਦੰਗਿਆਂ ਨੂੰ ਸਿਆਸੀ ਤੌਰ ‘ਤੇ “ਅਪਰਾਧਿਕ ਆਰਥਿਕਤਾ” ਨਾਲ ਸਬੰਧਤ ਦੱਸਿਆ। ਪੁਲਿਸ ਕਮਾਂਡਰ ਜਨਰਲ ਕਾਰਲੋਸ ਕੈਬਰੇਰਾ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਅਧਿਕਾਰੀ ਜੇਲ੍ਹ ਦੇ ਹਰ ਬਲਾਕ ਦੀ ਤਲਾਸ਼ੀ ਲੈ ਰਹੇ ਹਨ। ਐਮਨੈਸਟੀ ਇੰਟਰਨੈਸ਼ਨਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2020 ਵਿਚ ਇਕਵਾਡੋਰ ਦੀਆਂ ਜੇਲ੍ਹਾਂ ਵਿਚ ਹੋਈਆਂ ਝੜਪਾਂ ਵਿਚ ਘੱਟੋ-ਘੱਟ 316 ਕੈਦੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 119 ਸਤੰਬਰ ਦੇ ਦੰਗਿਆਂ ਵਿਚ ਮਾਰੇ ਗਏ ਸਨ।
ਇਕਵਾਡੋਰ ਜੇਲ੍ਹ ਚ ਦੰਗੇ 20 ਦੀ ਮੌਤ, 5 ਜ਼ਖ਼ਮੀ

Comment here