ਰੂਪਨਗਰ- ਇੱਥੇ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਤਮਸਤਕ ਹੋਣ ਪੁੱਜੇ, ਉਹਨਾਂ ਨੇ ਕਿਹਾ ਕਿ ਚਮਕੌਰ ਸਾਹਿਬ ਇੱਕ ਇਤਿਹਾਸਿਕ ਧਰਤੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵੱਲੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਮੀਡੀਆ ਨਾਲ ਸਿਆਸਤ ਬਾਰੇ ਹੋਏ ਸਵਾਲ ਜੁਆਬ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀ ਅਗਨੀਪਥ ਯੋਜਨਾ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਯੋਜਨਾ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਵੱਲੋਂ 2024 ਲੋਕ ਸਭਾ ਚੋਣਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਰਾਜਨੀਤੀ ਬਿਆਨ ਤੋਂ ਪਾਸਾ ਵੱਟਦੇ ਹੋਏ ਬੋਲੇ ਕਿ ਮੈ ਰਾਜਨੀਤਿਕ ਟੀਕਾ ਟਿੱਪਣੀ ਤੋਂ ਬਾਹਰ ਹਾਂ ਅਤੇ ਕਮਿਸ਼ਨ ਦੁਆਰਾ ਸਥਾਪਤ ਅਹੁਦੇ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਉਨ੍ਹਾਂ ਕੋਈ ਵੀ ਰਾਜਨੀਤੀ ਟਿਪਣੀ ਨਹੀਂ ਕੀਤੀ।
Comment here