ਸਿਆਸਤਖਬਰਾਂਦੁਨੀਆ

ਆਸਟ੍ਰੇਲੀਆ 3000 ਅਫਗਾਨੀਆਂ ਨੂੰ ਦੇਵੇਗਾ ਨਾਗਰਿਕਤਾ

ਕੇਨਬਰਾ -ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਸਥਾਪਤੀ ਮਗਰੋਂ ਅਫਗਾਨ ਲੋਕ ਖੌਫਜ਼ਦਾ ਹੋਏ ਹੋਰ ਮੁਲਕਾਂ ਚ ਸ਼ਰਨ ਲੈ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਸਾਲ ਦੇ ਅਖੀਰ ਤੱਕ ਘੱਟ ਤੋਂ ਘੱਟ 3000 ਅਫਗਾਨ ਸ਼ਰਨਾਰਥੀ ਇਥੇ ਸ਼ਰਨ ਲੈ ਸਕਦੇ ਹਨ। ਅਸੀਂ ਉਨ੍ਹਾਂ ਨੂੰ ਸ਼ਰਨ ਦੇਵਾਂਗੇ।ਆਸਟ੍ਰੇਲੀਆ ਵਿਚ ਸਾਲ 2015 ਵਿਚ 3000 ਸੀਰੀਆਈ ਨਾਗਰਿਕਾਂ ਨੇ ਪਨਾਹ ਲਈ ਸੀ ਅਤੇ ਉਨ੍ਹਾਂ ਦੀ ਗਿਣਤੀ ਪਿਛਲੇ ਕਈ ਸਾਲਾਂ ਵਿਚ ਵਧਕੇ 12000 ਤੋਂ ਜ਼ਿਆਦਾ ਹੋ ਗਈ ਹੈ। ਆਸਟ੍ਰੇਲੀਆ ਹੁਣ ਤੱਕ ਕਾਬੁਲ ਹਵਾਈ ਅੱਡੇ ਤੋਂ 4000 ਤੋਂ ਜ਼ਿਆਦਾ ਲੋਕਾਂ ਨੂੰ ਕੱਢ ਚੁੱਕਾ ਹੈ।

 

Comment here