ਕੈਨਬਰਾ-ਆਸਟ੍ਰੇਲੀਆ ਦੇ ਹਰ ਘਰ ’ਚ ਭੇਜੇ ਗਏ ਸੰਦੇਸ਼ ’ਚ ਮੌਰੀਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਲਾਕਡਾਊਨ ਤੋਂ ਬਚਾਉਣ ਤੇ ਕੋਰੋਨਾ ਵਾਇਰਸ ਦੀ ਖਤਰਨਾਕ ਚੌਥੀ ਲਹਿਰ ਤੋਂ ਬਚਣ ਲਈ ਬੂਸਟਰ ਡੋਜ਼ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲਿਖਿਆ ਕਿ ਕਿਉਂਕਿ ਇਥੇ ਲੋਕਾਂ ਵਿਚ ਵੈਕਸੀਨ ਲਗਵਾਉਣ ਦੀ ਦਰ ਜ਼ਿਆਦਾ ਹੈ, ਇਸ ਲਈ ਅਸੀਂ ਆਪਣੀਆਂ ਕਾਰੋਬਾਰੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰ ਰਹੇ ਹਨ, ਜਿਸ ਨਾਲ ਸਾਡੀ ਅਰਥਵਿਵਸਥਾ ਸੁਧਰ ਰਹੀ ਹੈ, ਲੋਕ ਸਫ਼ਰ ਕਰ ਰਹੇ ਹਨ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਹੇ ਹਨ, ਇਕ ਆਮ ਜ਼ਿੰਦਗੀ ਜੀ ਰਹੇ ਹਨ।
ਉਹ ਲਿਖਦੇ ਹਨ ਕਿ ਇਸ ਪ੍ਰਕਿਰਿਆ ਦੇ ਇਕ ਮਹੱਤਵਪੂਰਨ ਹਿੱਸੇ ਦੇ ਤੌਰ ’ਤੇ ਹੁਣ ਇਹ ਯਕੀਨੀ ਕਰਨਾ ਹੈ ਕਿ ਆਸਟ੍ਰੇਲੀਆ ਵਿਚ ਹਰ ਇਕ ਇਨਸਾਨ ਨੂੰ ਬੂਸਟਰ ਵੈਕਸੀਨ ਦੇ ਡੋਜ਼ ਲਾਏ ਜਾਣ ਤਾਂ ਕਿ ਕਿਸੇ ਗੰਭੀਰ ਬੀਮਾਰੀ ਜਾਂ ਮੌਤ ਤੋਂ ਹਰ ਸੰਭਵ ਤਰੀਕੇ ਨਾਲ ਸੁਰੱਖਿਆ ਹੋ ਸਕੇ। ਆਸਟ੍ਰੇਲੀਆ ਵਿਚ ਸਾਰਿਆਂ ਨੂੰ ਇਹ ਯਕੀਨੀ ਕਰਨ ਲਈ ਬੂਸਟਰ ਵੈਕਸੀਨ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੇ ’ਚੋਂ ਹਰੇਕ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਆਸਟ੍ਰੇਲੀਆ ਵਿਚ 18 ਸਾਲ ਦੀ ਉਮਰ ਤੋਂ ਉਪਰ ਦੇ ਲੋਕਾਂ ਨੂੰ ਬੂਸਟਰ ਵੈਕਸੀਨ ਲਗਾਉਣ ਲਈ ਯੋਗ ਮੰਨਿਆ ਗਿਆ ਹੈ, ਬਸ਼ਰਤੇ ਦੂਸਰੇ ਟੀਕੇ ਤੋਂ ਛੇ ਮਹੀਨਿਆਂ ਦਾ ਅੰਤਰ ਹੋਵੇ। ਆਸਟ੍ਰੇਲੀਆ ਵਿਚ ਸ਼ੁੱਕਰਵਾਰ ਨੂੰ ਸਥਾਨਕ ਤੌਰ ’ਤੇ ਸੰਚਾਰਿਤ ਕੋਰੋਨਾ ਇਨਫੈਕਸ਼ਨ ਦੇ 1600 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸੱਤ ਲੋਕਾਂ ਦੀ ਮੌਤ ਹੋਈ ਹੈ।
Comment here