ਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਆਸਟ੍ਰੇਲੀਆ ‘ਚ ਪੰਜਾਬੀ ਭਾਸ਼ਾ ਦੀ ਚੜ੍ਹਤ

ਸਿਡਨੀ-ਆਸਟ੍ਰੇਲੀਆ ‘ਚ 2021 ਦੀ ਮਰਦਮਸ਼ੁਮਾਰੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਪੰਜਾਬੀ ਆਸਟ੍ਰੇਲੀਆ ਵਿੱਚ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਹਰਮਨ ਪਿਆਰੀ ਭਾਸ਼ਾ ਬਣੀ ਹੈ। ਇਸ ਮੁਤਾਬਿਕ  239,000 ਤੋਂ ਵੱਧ ਲੋਕ ਘਰ ਵਿੱਚ ਇਸਦੀ ਵਰਤੋਂ ਕਰਦੇ ਹਨ, ਜੋ ਕਿ 2016 ਤੋਂ 80 ਪ੍ਰਤੀਸ਼ਤ ਵੱਧ ਹੈ। ਆਸਟ੍ਰੇਲੀਆ ਦੀ ਭਾਸ਼ਾਈ ਵਿਭਿੰਨਤਾ ਵਧ ਰਹੀ ਹੈ ਕਿਉਂਕਿ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 2016 ਤੋਂ ਤਕਰੀਬਨ 800,000 ਵਧ ਕੇ 5.5 ਮਿਲੀਅਨ (5,663,709) ਹੋ ਗਈ ਹੈ।
ਇੱਕ ਰਿਪੋਰਟ ਮੁਤਾਬਿਕ ਆਸਟ੍ਰੇਲੀਆ ਦੀ ਭਾਸ਼ਾਈ ਵਿਭਿੰਨਤਾ ਦਾ ਸਭ ਤੋਂ ਵੱਡਾ ਲਾਭ ਪੰਜਾਬੀ ਬੋਲਣ ਵਾਲੇ ਭਾਈਚਾਰੇ ਨੂੰ ਹੋਇਆ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਜਾਰੀ ਜਨਗਣਨਾ 2021 ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 80 ਪ੍ਰਤੀਸ਼ਤ ਵਧ ਕੇ 239,000 ਤੋਂ ਵੱਧ ਹੋ ਗਈ ਹੈ।
ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਮੂਲ ਰੂਪ ਵਿੱਚ ਬੋਲੀ ਜਾਂਦੀ, ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਉਪਭਾਸ਼ਾਵਾਂ ਹਨ। ਅੰਦਾਜ਼ਨ 122 ਮਿਲੀਅਨ ਤੋਂ ਵੱਧ ਲੋਕ ਪੰਜਾਬੀ ਨੂੰ ਮੂਲ ਭਾਸ਼ਾ ਵਜੋਂ ਬੋਲਦੇ ਹਨ, ਇਹ ਦੁਨੀਆ ਵਿੱਚ 10ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

Comment here