ਅਪਰਾਧਖਬਰਾਂਚਲੰਤ ਮਾਮਲੇ

ਆਸਟਰੇਲੀਆ ਕੁੜੀ ਦੇ ਇਨਾਮੀ ਕਾਤਲ ਦੀ ਦਿੱਲੀ ਕੋਰਟ ’ਚ ਪੇਸ਼ੀ

ਨਵੀਂ ਦਿੱਲੀ-ਬੀਤੇ ਦਿਨੀਂ ਆਸਟਰੇਲੀਆ ਦੇ ਸਭ ਤੋਂ ਵੱਡੇ ਇਨਾਮੀ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਅੱਜ ਯਾਨੀ ਕਿ ਬੁੱਧਵਾਰ ਨੂੰ ਉਸ ਦੀ ਕੋਰਟ ’ਚ ਪੇਸ਼ ਹੋਈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਮੁਲਜ਼ਮ ਰਾਜਵਿੰਦਰ ਦੀ ਪੇਸ਼ ਹੋਈ, ਜਿੱਥੇ ਕਾਗਜ਼ੀ ਕਾਰਵਾਈ ਹੋਈ। ਇਸ ਮਾਮਲੇ ’ਚ ਹੁਣ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਕੋਰਟ ’ਚ ਕੇਸ ਦੀ ਸੁਣਵਾਈ ਮਗਰੋਂ ਸਾਰੀ ਕਾਰਵਾਈ ਆਸਟਰੇਲੀਆ ਕੋਰਟ ’ਚ ਹੋਵੇਗੀ। ਉਦੋਂ ਤੱਕ ਸਿੰਘ ਨੂੰ ਨਿਆਇਕ ਹਿਰਾਸਤ ’ਚ ਹੀ ਰੱਖਿਆ ਜਾਵੇਗਾ।
2018 ’ਚ ਕੀਤਾ ਸੀ ਆਸਟਰੇਲੀਆ ਕੁੜੀ ਦਾ ਕਤਲ
ਮੂਲ ਰੂਪ ਤੋਂ ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ 38 ਸਾਲਾ ਰਾਜਵਿੰਦਰ ਸਿੰਘ ’ਤੇ 2018 ਵਿਚ 24 ਸਾਲਾ ਆਸਟਰੇਲੀਆਈ ਕੁੜੀ ਦੇ ਕਤਲ ਦਾ ਦੋਸ਼ ਹੈ। ਆਸਟਰੇਲੀਆਈ ਪੁਲਸ ਨੇ ਉਸ ਦੇ ਸਿਰ ’ਤੇ 1 ਮਿਲੀਅਨ ਆਸਟਰੇਲੀਆਈ ਡਾਲਰ (ਕਰੀਬ 5 ਕਰੋੜ 47 ਲੱਖ) ਦਾ ਇਨਾਮ ਰੱਖਿਆ ਸੀ। ਆਸਟਰੇਲੀਆਈ ਪੁਲਸ ਵੱਲੋਂ ਇਨਾਮ ਦੇ ਰੂਪ ’ਚ ਐਲਾਨ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। ਓਧਰ ਕੋਰਟ 1 ਮਿਲੀਅਨ ਡਾਲਰ ਦੇ ਇਨਾਮ ’ਤੇ ਕਿਹਾ ਕਿ ਇਹ ਲਾਅ ਏਜੰਸੀ ’ਤੇ ਲਾਗੂ ਨਹੀਂ ਹੁੰਦਾ, ਕਿਸੇ ਵਿਅਕਤੀਗਤ ਵਿਅਕਤੀ ’ਤੇ ਲਾਗੂ ਹੁੰਦਾ ਹੈ।
ਭੇਸ ਬਦਲ ਕੇ ਰਹਿ ਰਿਹਾ ਸੀ ਮੁਲਜ਼ਮ ਰਾਜਵਿੰਦਰ ਸਿੰਘ
ਦੱਸ ਦੇਈਏ ਕਿ 24 ਸਾਲਾ ਟੋਯਾਹ ਕੋਰਡਿੰਗਲੇ ਕੁਈਨਜ਼ਲੈਂਡ ’ਚ ਕੇਨਰਜ਼ ਤੋਂ 40 ਕਿਲੋਮੀਟਰ ਉੱਤਰ ’ਚ ਵਾਂਗੇਟੀ ਬੀਚ ’ਤੇ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਉਦੋਂ ਰਾਜਵਿੰਦਰ ਸਿੰਘ ਨੇ ਉਸ ਨੂੰ ਮਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਸਿੰਘ ਦੌੜ ਕੇ ਹਿੰਦੁਸਤਾਨ ਆ ਗਿਆ ਪਰ ਉਹ ਦੇਸ਼ ’ਚ ਲੁੱਕਿਆ ਹੋਇਆ ਸੀ। ਰਾਜਵਿੰਦਰ ਦਿੱਲੀ ਦੇ ਜੀ. ਟੀ. ਕਰਨਾਲ ਰੋਡ ’ਤੇ ਭੇਸ ਬਦਲ ਕੇ ਰਹਿ ਰਿਹਾ ਸੀ।

Comment here