ਅਜਬ ਗਜਬਖਬਰਾਂਦੁਨੀਆ

ਆਲਾਈਨ ਸ਼ਾਪਿੰਗ- ਮੰਗਵਾਈਆਂ ਜੁਰਾਬਾਂ, ਮਿਲੀ….

ਅੱਜ ਕੱਲ ਆਨਲਾਈਨ ਸ਼ੌਪਿੰਗ ਦਾ ਰੁਝਾਨ ਵਧ ਰਿਹਾ ਹੈ। ਪਰ ਕਈ ਵਾਰ ਇਸ ਵਿਚ ਧੋਖਾ ਖਾ ਜਾਂਦੇ ਹਾਂ। ਖ਼ਰੀਦਦਾਰੀ ਕਰਦੇ ਸਮੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ। ਇੱਕ ਹੋਰ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਵਿਚ ਇਕ ਸ਼ਖਸ ਨੇ ਆਪਣੇ ਲਈ ਸੌਕਸ, ਭਾਵ ਜੁਰਾਬਾਂ ਮੰਗਵਾਈਆਂ ਸੀ ਤਾਂ ਉਸ ਦੀ ਬਜਾਏ ਪੈਡਡ ਬ੍ਰਾ  ਮਿਲੀ। ਇਸ ਵਿਅਕਤੀ ਨੇ ਮਾਈਕਰੋਬਲਾਗਿੰਗ ਸਾਈਟ ‘ਤੇ ਆਪਣੀ ਕਹਾਣੀ ਸਾਂਝੀ ਕੀਤੀ। ਆਪਣੀ ਪੋਸਟ ਵਿਚ ਕਸ਼ਯਪ ਨੇ ਦੱਸਿਆ ਕਿ ਕਿਵੇਂ ਉਸ ਨੂੰ ਮਨਤਰਾ ਤੋਂ ਗਲਤ ਸਾਮਾਨ ਪ੍ਰਾਪਤ ਹੋਇਆ। ਉਪਭੋਗਤਾ ਨੇ ਆਪਣੇ ਲਈ ਫੁੱਟਬਾਲ ਸਟੋਕਿੰਗਜ਼ ਦਾ ਆਦੇਸ਼ ਦਿੱਤਾ ਸੀ, ਪਰ 12 ਅਕਤੂਬਰ ਨੂੰ ਬ੍ਰਾਂਡ ਟਰਾਇੰਫ ਦੀ ਇਕ ਕਾਲੀ ਬ੍ਰਾ ਉਸ ਨੂੰ ਮਿਲੀ। ਉਸ ਨੇ ਆਪਣੇ ਟਵਿੱਟਰ ਹੈਂਡਲ ਦੁਆਰਾ ਮਨਤਰਾ ਦੇ ਜਵਾਬ ਦੀ ਇਕ ਤਸਵੀਰ ਸਾਂਝੀ ਕੀਤੀ। ਉਸ ਨੇ ਲਿਖਿਆ, ਫੁੱਟਬਾਲ ਸਟੋਕਿੰਗਜ਼ ਦਾ ਆਰਡਰ ਦਿੱਤਾ ਸੀ ਪਰ ਮਿਲੀ ਮੈਨੂੰ ਬ੍ਰਾਅ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਉਤੇ myntra ਦਾ ਜਵਾਬ ਆਇਆ ਕਿ ਮੁਆਫ ਕਰਨਾ ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਇਸ ਮਗਰੋਂ ਕਸ਼ਯਪ ਨੇ ਟਿੱਚਰ ਕੀਤੀ ਕਿ  ਉਹ ਹੁਣ ਫੁੱਟਬਾਲ ਖੇਡਾਂ ਲਈ 34 ਨੰਬਰ ਦੀ ਬ੍ਰਾ ਪਾ ਕੇ ਜਾਵੇਗਾ..।

Comment here