ਸਿਆਸਤਖਬਰਾਂ

ਆਰ.ਐੱਸ.ਐੱਸ. ਦਾ ਟੀਚਾ ਸਮਾਜ ਨੂੰ ਸੰਗਠਿਤ ਕਰਨਾ-ਭਾਗਵਤ

ਸ਼ਿਲਾਂਗ-ਬੀਤੇ ਦਿਨੀ ਪੂਰਬ-ਉੱਤਰ ਸੂਬੇ ਦੀ 2 ਦਿਨਾਂ ਯਾਤਰਾ ਦੌਰਾਨ ਆਰ.ਐੱਸ.ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤਵੱਖ-ਵੱਖ ਅਹੁਦਾ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦਾ ਸਰਵਪੱਖੀ ਵਿਕਾਸ ਉਨ੍ਹਾਂ ਦੇ ਸਵੈਮ ਸੇਵੀ ਸੰਗਠਨ ਦਾ ਟੀਚਾ ਹੈ। ਭਾਗਵਤ ਨੇ ਇਸ  ਪਰਬਤੀ ਰਾਜ ਦੇ ਆਪਣੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਐਤਵਾਰ ਨੂੰ ਇਕ ਜਨਤਕ ਜਨ ਸਭਾ ‘ਚ ਕਿਹਾ,”ਆਰ.ਐੱਸ.ਐੱਸ. ਦਾ ਟੀਚਾ ਸਮਾਜ ਨੂੰ ਸੰਗਠਿਤ ਕਰਨਾ ਹੈ ਤਾਂ ਜੋ ਭਾਰਤ ਦਾ ਸਰਬਪੱਖੀ ਵਿਕਾਸ ਹੋ ਸਕੇ। ਆਰ.ਐੱਸ.ਐੱਸ. ਨਿੱਜੀ ਹਿੱਤਾਂ ਤਿਆਗ ਕੇ ਦੇਸ਼ ਲਈ ਬਲੀਦਾਨ ਕਰਨਾ ਸਿਖਾਉਂਦਾ ਹੈ।” ਉਨ੍ਹਾਂ ਕਿਹਾ ਕਿ ਅਧਿਆਤਮਕਤਾ ‘ਤੇ ਆਧਾਰਤ ਸਦੀਆਂ ਪੁਰਾਣੇ ਮੁੱਲਾਂ ‘ਚ ਆਸਥਾ ਦੇਸ਼ ਦੇ ਲੋਕਾਂ ਨੂੰ ਬੰਨ੍ਹਣ ਵਾਲੀ ਸ਼ਕਤੀ ਹੈ।
ਭਾਗਵਤ ਨੇ ਕਿਹਾ,“ਭਾਰਤੀ ਅਤੇ ਹਿੰਦੂ ਇਕ ਸਮਾਨਾਰਥੀ ਭੂ-ਸੱਭਿਆਚਾਰਕ ਪਛਾਣ ਹਨ। ਅਸੀਂ ਸਾਰੇ ਹਿੰਦੂ ਹਾਂ।” ਉਨ੍ਹਾਂ ਕਿਹਾ ਕਿ ਭਾਰਤੀਆਂ ਨੇ ਦੇਸ਼ ਦੇ ਪ੍ਰਾਚੀਨ ਇਤਿਹਾਸ ਤੋਂ ਕੁਰਬਾਨੀ ਦੀ ਪਰੰਪਰਾ ਸਿੱਖੀ ਹੈ। ਉਨ੍ਹਾਂ ਕਿਹਾ,”ਸਾਡੇ ਪੂਰਵਜ ਵੱਖ-ਵੱਖ ਵਿਦੇਸ਼ੀ ਧਰਤੀਆਂ ‘ਤੇ ਗਏ ਅਤੇ ਉਨ੍ਹਾਂ ਨੇ ਜਾਪਾਨ, ਕੋਰੀਆ, ਇੰਡੋਨੇਸ਼ੀਆ ਅਤੇ ਹੋਰ ਕਈ ਦੇਸ਼ਾਂ ਨੂੰ ਇਹੀ ਮੁੱਲ ਦਿੱਤੇ।” ਭਾਗਵਤ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਗਲੋਬਲ ਮਹਾਮਾਰੀ ਦੌਰਾਨ ਵੱਖ-ਵੱਖ ਦੇਸ਼ਾਂ ‘ਚ ਟੀਕੇ ਭੇਜ ਕੇ ਮਨੁੱਖਤਾ ਦੀ ਸੇਵਾ ਕੀਤੀ ਅਤੇ ਉਹ ਆਰਥਿਕ ਸੰਕਟ ‘ਚ ਸ਼੍ਰੀਲੰਕਾ ਨਾਲ ਖੜ੍ਹਾ ਰਿਹਾ। ਉਨ੍ਹਾਂ ਕਿਹਾ,”ਜਦੋਂ ਭਾਰਤ ਸ਼ਕਤੀਸ਼ਾਲੀ ਬਣਦਾ ਹੈ ਤਾਂ ਹਰ ਨਾਗਰਿਕ ਸ਼ਕਤੀਸ਼ਾਲੀ ਬਣਦਾ ਹੈ।”

Comment here