ਅਪਰਾਧਸਿਆਸਤਖਬਰਾਂ

ਆਰੀਅਨ ਨੇ ਡਰੱਗ ਲੈਣ ਦੀ ਗੱਲ ਕਬੂਲੀ

ਮੁੰਬਈ-ਕਰੂਜ਼ ਰੇਵ ਡਰੱਗਸ ਪਾਰਟੀ ਮਾਮਲੇ ’ਚ ਐੱਨ. ਸੀ. ਬੀ. ਵੱਲੋਂ ਦਾਇਰ ਪੰਚਨਾਮਾ ’ਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖ਼ਾਨ ਦੇ ਪੁੱਤਰ ਨੇ ਡਰੱਗਸ ਲਿਜਾਣ ਦੀ ਗੱਲ ਖ਼ੁਦ ਕਬੂਲੀ ਹੈ। ਅਰਬਾਜ਼ ਮਰਚੈਂਟ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਜੁੱਤੇ ਤੇ ਜਿਪ ਲੌਕ ਪਾਊਚ ’ਚ ਚਰਸ ਛਿਪਾ ਕੇ ਲਿਜਾਣ ਦੀ ਗੱਲ ਕਬੂਲੀ ਸੀ। ਆਰੀਅਨ ਤੇ ਅਰਬਾਜ਼ ਨੇ ਇਕੱਠੇ ਚਰਸ ਲੈਣ ਦੀ ਗੱਲ ਵੀ ਕਬੂਲੀ। ਦੋਵਾਂ ਨੇ ਮੰਨਿਆ ਕਿ ਉਹ ਇਸ ਚਰਸ ਦਾ ਇਸਤੇਮਾਲ ਕਰੂਜ਼ ਪਾਰਟੀ ਦੌਰਾਨ ਕਰਨ ਵਾਲੇ ਸਨ।
ਕਰੂਜ਼ ਡਰੱਗਸ ਮਾਮਲੇ ’ਚ ਫਸੇ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਇਸ ਮਾਮਲੇ ’ਚ ਰਾਹਤ ਨਹੀਂ ਮਿਲੀ। ਆਰੀਅਨ ਦੇ ਵਕੀਲ ਵੱਲੋਂ ਮੁੰਬਈ ਦੇ ਕਿਲ੍ਹਾ ਕੋਰਟ ’ਚ ਲਾਈ ਗਈ ਜ਼ਮਾਨਤ ਪਟੀਸ਼ਨ ਕੋਰਟ ਨੇ ਖਾਰਜ ਕਰ ਦਿੱਤੀ। ਅਜਿਹੇ ’ਚ ਰਾਤ ਆਰੀਅਨ ਅਰਥਰ ਰੋਡ ਜੇਲ੍ਹ ’ਚ ਬਾਕੀ ਕੈਦੀਆਂ ਨਾਲ ਹੀ ਰਿਹਾ। ਇਸ ਦੌਰਾਨ ਆਰੀਅਨ ਖ਼ਾਨ ਨੂੰ ਕੋਈ ਵੀ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਗਿਆ। ਡਰੱਗਸ ਕੇਸ ’ਚ ਸ਼ਾਹਰੁਖ ਦੇ ਪੁੱਤਰ ਆਰੀਅਨ ਦੀ ਮੁੰਬਈ ਦੀ ਅਰਥਰ ਰੋਡ ਜੇਲ੍ਹ ’ਚ ਇਕ ਰਾਤ ਕੱਟ ਚੁੱਕਿਆ ਹੈ। ਜੇਲ੍ਹ ’ਚ ਆਰੀਅਨ ਨੂੰ ਆਮ ਕੈਦੀਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਗਿਆ। ਇਸ ਦੇ ਨਾਲ ਹੀ ਸਾਉਣ ਲਈ ਵੀ ਆਮ ਕੈਦੀਆਂ ਵਾਲੀਆਂ ਸੁਵਿਧਾਵਾਂ ਹੀ ਦਿੱਤੀਆਂ ਗਈਆਂ।

Comment here