ਅਪਰਾਧਸਿਆਸਤਖਬਰਾਂਦੁਨੀਆ

ਆਰਮੀ ਸਕੂਲ ਕਤਲੇਆਮ ’ਚ ਸੁਪਰੀਮ ਕੋਰਟ ਕਰੇਗੀ ਪਾਕਿ ਸਰਕਾਰ ਤੋਂ ਪੁੱਛਗਿਛ

ਇਸਲਾਮਾਬਾਦ-ਪਾਕਿਤਾਨ ਫੌਜ ਵੱਲੋਂ ਚਲਾਏ ਜਾਂਦੇ ਸਕੂਲ ਵਿੱਚ 16 ਦਸੰਬਰ 2014 ਨੂੰ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਦਹਿਸ਼ਤਗਰਦਾਂ ਨੇ ਪੇਸ਼ਾਵਰ ਵਿੱਚ ਆਰਮੀ ਪਬਲਿਕ ਸਕੂਲ ’ਤੇ ਹਮਲਾ ਕਰਕੇ 147 ਲੋਕਾਂ ਨੂੰ ਮਾਰ ਮੁਕਾਇਆ ਸੀ। ਮਿ੍ਰਤਕਾਂ ਵਿੱਚ 132 ਬੱਚੇ ਸਨ। ਅਤਿਵਾਦੀ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਪੁੱਛਗਿਛ ਕੀਤੀ। ਅਦਾਲਤ ਦੀ ਇਕ ਬੈਂਚ ਨੇ ਸਵਾਲ ਕੀਤਾ ਕਿ ਉਹ ਕਰੀਬ 150 ਵਿਅਕਤੀਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨਾਲ ਗੱਲਬਾਤ ਕਿਉਂ ਕਰ ਰਹੇ ਹਨ। ਮਿ੍ਰਤਕਾਂ ਵਿੱਚ ਵਧੇਰੇ ਬੱਚੇ ਸਨ। ਅਦਾਲਤ ਨੇ ਸਰਕਾਰ ਨੂੰ ਇਸ ਹਮਲੇ ਵਿੱਚ ਸੁਰੱਖਿਆ ਨਾਕਾਮੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਹਮਲੇ ਦੀ ਜਾਂਚ ਇਕ ਵਿਸ਼ੇਸ਼ ਕਮਿਸ਼ਨ ਨੇ ਕੀਤੀ ਸੀ।
ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਮਰਾਨ ਨੂੰ ਤਲਬ ਕੀਤਾ ਸੀ। ਬੈਂਚ ਵਿੱਚ ਜਸਟਿਸ ਕਾਜੀ ਮੁਹੰਮਦ ਅਮੀਨ ਅਹਿਮਦ ਅਤੇ ਜਸਟਿਸ ਇਜਾਜੁਲ ਅਹਿਸਨ ਵੀ ਸ਼ਾਮਲ ਹਨ।

Comment here