ਹਮਲੇ ’ਚ 3 ਜਵਾਨ ਸ਼ਹੀਦ, ਦੋਵੇਂ ਅੱਤਵਾਦੀ ਵੀ ਮਾਰੇ ਗਏ
ਜੰਮੂ–ਸੁਤੰਤਰਤਾ ਦਿਵਸ ਨੂੰ ਲੈ ਕੇ ਜਵਾਨਾਂ ਵਲੋਂ ਸਖ਼ਤ ਪਹਿਰੇ ਲਗਾ ਰੱਖੇ ਹਨ, ਪਰ ਚੌਕਸੀ ਦਾ ਬਾਵਜੂਦ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਵੀਰਵਾਰ ਨੂੰ ਤੜਕੇ ਦੋ ਅੱਤਵਾਦੀਆਂ ਨੇ ਆਰਮੀ ਦੇ ਇਕ ਕੈਂਪ ’ਤੇ ‘ਆਤਮਘਾਤੀ’ ਹਮਲਾ ਕੀਤਾ ਜਿਸ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ। ਚਾਰ ਘੰਟਿਆਂ ਤਕ ਚੱਲੀ ਮੁਕਾਬਲੇਬਾਜ਼ੀ ਤੋਂ ਬਾਅਦ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇੱਥੋਂ 185 ਕੋਲਮੀਟਰ ਦੂਰ ਪਾਰਗਲ ਸਥਿਤ ਆਰਮੀ ਕੈਂਪ ਦੇ ਬਾਹਰੀ ਘੇਰੇ ਤੋਂ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੇ ਦੇਰ ਰਾਤ ਕਰੀਬ ਦੋ ਵਜੇ ਪਹਿਲੀ ਵਾਰ ਗੋਲੀਬਾਰੀ ਕੀਤੀ। ਸੁਤੰਤਰਤਾ ਦਿਵਸ ਤੋਂ ਚਾਰ ਦਿਨ ਪਹਿਲਾਂ ਕੀਤਾ ਗਿਆ ਇਹ ਹਮਲਾ ਕਰੀਬ ਤਿੰਨ ਸਾਲਾਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ‘ਫਿਦਾਈਨ’ (ਆਤਮਘਾਤੀ ਹਮਲਾਵਰਾਂ) ਦੀ ਵਾਪਸੀ ਦਾ ਸੰਕੇਤ ਹੈ। ਆਖਰੀ ਆਤਮਘਾਤੀ ਹਮਲਾ 14 ਫਰਵਰੀ 2019 ਨੂੰ ਦੱਖਣੀ ਕਸ਼ਮੀਰ ’ਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ’ਚ ਹੋਇਆ ਸੀ ਜਿਸ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹਮਲਾ ਕਰਨ ਵਾਲੇ ਦੋਵੇਂ ਵਿਅਕਤੀ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਸਨ। ਸਿੰਘ ਮੁਤਾਬਕ, ਦੋਵਾਂ ਨੇ ਕੈਂਪ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਮਾਰੇ ਗਏ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਜਿਸ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਰ ਹੋ ਗਏ। ਆਖਰੀ ਵਾਰ ਗੋਲੀਬਾਰੀ ਸਵੇਰੇ ਕਰੀਬ 6:10 ’ਤੇ ਹੋਈ ਸੀ। ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ’ਚ ਫੌਜ ਦੇ 6 ਜਵਾਨ ਜ਼ਖ਼ਮੀ ਹੋਏ ਸਨ ਜਿਨ੍ਹਾਂ ’ਚੋਂ ਜਿਨ੍ਹਾਂ ’ਚੋਂ ਤਿੰਨ ਜਵਾਨ- ਸੁਬੇਦਾਰ ਰਜਿੰਦਰ ਪ੍ਰਸਾਦ, ਰਾਈਫਲਮੈਨ ਮਨੋਜ ਕੁਮਾਰ ਅਤੇ ਰਾਈਫਲਮੈਨ ਡੀ. ਲਕਸ਼ਮਨ ਸ਼ਹੀਦ ਹੋ ਗਏ ਹਨ।

ਉੱਪ ਰਾਜਪਾਲ ਮਨੋਜ ਸਿਨਹਾ ਵਲੋਂ ਹਮਲੇ ਦੀ ਨਿੰਦਾ
ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਰਾਜੌਰੀ ਜ਼ਿਲ੍ਹੇ ’ਚ ਇਕ ਆਰਮੀ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਸੰਕਲਪ ਜਤਾਇਆ। ਦੱਸ ਦੇਈਏ ਕਿ ਰਾਜੌਰੀ ਜ਼ਿਲ੍ਹੇ ’ਚ ਆਰਮੀ ਦੇ ਇਕ ਕੈਂਪ ’ਤੇ ਦੋ ਅੱਤਵਾਦੀਆਂ ਨੇ ‘ਫਿਦਾਯੀਨ’ ਹਮਲਾ ਕੀਤਾ ਸੀ, ਜਿਸ ’ਚ 3 ਜਵਾਨ ਸ਼ਹੀਦ ਹੋ ਗਏ। 4 ਘੰਟੇ ਤੱਕ ਚਲੀ ਗੋਲੀਬਾਰੀ ਮਗਰੋਂ ਫੋਰਸ ਨੇ ਦੋਹਾਂ ਅੱਤਵਾਦੀਆਂ ਨੂੰ ਮਾਰ ਦਿੱਤਾ।ਸਿਨਹਾ ਨੇ ਟਵੀਟ ਕੀਤਾ, ‘‘ਰਾਜੌਰੀ ’ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਬਹਾਦਰ ਫ਼ੌਜੀਆਂ ਨੂੰ ਮੇਰਾ ਸਲਾਮ, ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਹਮਲੇ ’ਚ ਸ਼ਹੀਦ ਹੋਏ ਵੀਰਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਸਾਨੂੰ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦੇ ਮਾੜੇ ਮਨਸੂਬਿਆਂ ਨਾਲ ਸਖ਼ਤੀ ਨਾਲ ਨਜਿੱਠਣਾ ਹੋਵੇਗਾ।

Comment here